ਸਾਰਾ ਪੰਜਾਬ ਇੱਕ ਆਵਾਜ਼ ‘ਚ ਲਗਾ ਰਿਹੈ ਇਨਸਾਫ਼ ਦੀ ਗੁਹਾਰ: ਨਵਜੋਤ ਸਿੱਧੂ

TeamGlobalPunjab
2 Min Read

ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਲਗਾਤਾਰ ਹਰ ਰੋਜ਼ ਸੋਸ਼ਲ ਮੀਡੀਆ ਜ਼ਰੀਏ ਕੈਪਟਨ ਸਰਕਾਰ ਨੂੰ ਨਿਸ਼ਾਨੇ ‘ਤੇ ਲੈ ਰਹੇ ਹਨ। ਨਵਜੋਤ ਸਿੱਧੂ ਨੇ ਅੱਜ ਪੁਲਿਸ ਦਾ ਤਸ਼ੱਦਦ ਸਹਿਣ ਵਾਲੇ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨਾਲ ਸਾਲ 2018 ਵਿਚ ਕੀਤੀ ਮੁਲਾਕਾਤ ਦੀ ਵੀਡੀਓ ਸ਼ੇਅਰ ਕੀਤੀ ਹੈ।

ਨਵਜੋਤ ਸਿੱਧੂ ਨੇ ਲਿਖਿਆ, ‘ਸਾਰਾ ਪੰਜਾਬ ਇੱਕ ਆਵਾਜ਼ ਵਿੱਚ  ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ!! ਬਾਦਲ ਰਾਜ ਵਿੱਚ ਪੁਲਿਸ ਵਲੋਂ ਅੰਨਾ ਤਸ਼ੱਦਦ ਸਹਿਣ ਵਾਲੇ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨਾਲ ਸਾਲ 2018 ਵਿਚ ਮੈਂ ਤੇ ਮੇਰੇ ਹੋਰ ਪਾਰਟੀ ਦੇ ਸਾਥੀਆਂ ਦੀ ਮੁਲਾਕਾਤ’। ਉਹਨਾਂ ਅਫ਼ਸੋਸ ਜ਼ਾਹਿਰ ਕਰਦਿਆਂ ਅੱਗੇ ਲਿਖਿਆ, ‘ਅਫਸੋਸ ! ਅਸੀਂ ਅੱਜ ਵੀ ਇਨਸਾਫ ਨੂੰ ਉਡੀਕ ਰਹੇ ਹਾਂ। ਜੰਗਲ ਕੱਟ ਕੇ ਹਰੇ ਹੋ ਜਾਂਦੇ ਨੇ, ਤਲਵਾਰ ਦੇ ਜ਼ਖਮ ਭਰ ਜਾਂਦਾ ਨੇ, ਪਰ ਆਤਮਾ ’ਤੇ ਕੀਤਾ ਵਾਰ ਕਦੇ ਨਾ ਭਰਨ ਵਾਲਾ ਨਾਸੂਰ ਬਣ ਕੇ ਰਿਸਦਾ ਰਹਿੰਦਾ ਹੈ’।

ਦੱਸ ਦਈਏ ਕਾਂਗਰਸੀ ਵਿਧਾਇਕ ਅਤੇ ਕੈਬਿਨਟ ਮੰਤਰੀ ਸਣੇ ਮੁੱਖ ਮੰਤਰੀ ਵੀ ਸਿੱਧੂ ਦੇ ਇਨ੍ਹਾਂ ਹਮਲਿਆਂ ਤੋਂ ਕਾਫ਼ੀ ਪਰੇਸ਼ਾਨ ਨਜ਼ਰ ਆ ਰਹੇ ਹਨ। ਇਥੋਂ ਤੱਕ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਧੂ ਨੂੰ ਪਟਿਆਲਾ ਤੋਂ ਆਪਣੇ ਖਿਲਾਫ਼ ਚੋਣ ਲੜਨ ਦੀ ਚੁਣੌਤੀ ਵੀ ਦੇ ਚੁੱਕੇ ਹਨ।

Share This Article
Leave a Comment