ਪੰਜਾਬ ਦੇ ਲੋਕਾਂ ਨੂੰ 5 ਜੂਨ ਤੋਂ ਮਿਲਣ ਜਾ ਰਹੀ ਹੈ ਵੱਡੀ ਸਹੂਲਤ

Global Team
2 Min Read

ਜਲੰਧਰ: ਇੰਡੀਗੋ ਏਅਰਲਾਈਨਜ਼ 5 ਜੂਨ ਤੋਂ ਆਦਮਪੁਰ ਹਵਾਈ ਅੱਡੇ ਤੋਂ ਆਪਣੀ ਨਿਯਮਤ ਹਵਾਈ ਸੇਵਾ ਸ਼ੁਰੂ ਕਰਨ ਜਾ ਰਹੀ ਹੈ। ਇਸ ਸਬੰਧ ਵਿੱਚ, ਇੰਡੀਗੋ ਕੰਪਨੀ ਦੀ ਇੱਕ ਸੀਨੀਅਰ ਟੀਮ ਨੂੰ ਆਦਮਪੁਰ ਪਹੁੰਚੀ ਅਤੇ ਹਵਾਈ ਅੱਡੇ ਦਾ ਬਾਰੀਕੀ ਨਾਲ ਨਿਰੀਖਣ ਕੀਤਾ। ਇੰਡੀਗੋ ਦੇ ਮੁੰਬਈ ਸਥਿਤ ਮੁੱਖ ਦਫ਼ਤਰ ਦੇ ਅਧਿਕਾਰੀਆਂ ਨੇ ਉਡਾਣਾਂ ਨੂੰ ਸੁਚਾਰੂ ਢੰਗ ਨਾਲ ਮੁੜ ਸ਼ੁਰੂ ਕਰਨ ਨੂੰ ਯਕੀਨੀ ਬਣਾਉਣ ਲਈ ਹਵਾਈ ਅੱਡੇ ਦੇ ਰਨਵੇ, ਯਾਤਰੀ ਇਮਾਰਤ ਅਤੇ ਮੁੱਖ ਗੇਟ ਖੇਤਰ ਸਮੇਤ ਪੂਰੇ ਅਹਾਤੇ ਦਾ ਮੁਆਇਨਾ ਕੀਤਾ।

ਟੀਮ ਵਿੱਚ ਇੰਡੀਗੋ ਕੰਪਨੀ ਦੇ ਡਾਇਰੈਕਟਰ ਸੁਰਿੰਦਰਪਾਲ ਸਿੰਘ ਨਾਇਰਿਲ, ਏਅਰ ਟ੍ਰੈਫਿਕ ਮੈਨੇਜਮੈਂਟ ਤੋਂ ਵਿਕਾਸ ਮਹਿਤਾ, ਏਅਰਪੋਰਟ ਓਪਰੇਸ਼ਨ ਅਤੇ ਯਾਤਰੀ ਸੇਵਾ ਤੋਂ ਦੀਪਕ ਦਹੀਆ, ਏਅਰਪੋਰਟ ਓਪਰੇਸ਼ਨ ਅਤੇ ਗਾਹਕ ਸਹਾਇਤਾ ਅਧਿਕਾਰੀ ਸੁਨੀਲ ਕੁਮਾਰ ਸਿੰਘ, ਸੁਰੱਖਿਆ (CISF), ਏਅਰਪੋਰਟ ਅਥਾਰਟੀ ਆਫ ਇੰਡੀਆ ਤੋਂ ਪੁਸ਼ਪੇਂਦਰ ਕੁਮਾਰ ਨਿਰਾਲਾ, ਅਮਿਤ ਕੁਮਾਰ (ਸਹਾਇਕ ਜਨਰਲ ਮੈਨੇਜਰ), ਸੂਰਜ ਯਾਦਵ, ਸੂਰਿਆ ਪ੍ਰਤਾਪ ਅਤੇ ਮੋਹਨ ਪੰਵਾਰ ਵਰਗੇ ਅਧਿਕਾਰੀ ਮੌਜੂਦ ਸਨ।

ਸੂਤਰਾਂ ਅਨੁਸਾਰ, ਨਿਰੀਖਣ ਦੇ ਨਤੀਜੇ ਸਕਾਰਾਤਮਕ ਰਹੇ ਹਨ ਅਤੇ ਇੰਡੀਗੋ ਵੱਲੋਂ ਜਲਦੀ ਹੀ ਆਦਮਪੁਰ ਹਵਾਈ ਅੱਡੇ ਤੋਂ ਨਿਯਮਤ ਯਾਤਰੀ ਉਡਾਣਾਂ ਸ਼ੁਰੂ ਕਰਨ ਦੀ ਸੰਭਾਵਨਾ ਹੈ। ਇਸ ਨਾਲ ਸਥਾਨਿਕ ਲੋਕਾਂ ਨੂੰ ਸਿੱਧੀ ਹਵਾਈ ਯਾਤਰਾ ਦੀ ਸਹੂਲਤ ਮਿਲੇਗੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment