ਵਾਸ਼ਿੰਗਟਨ: ਅਮਰੀਕਾ ‘ਚ ਅੱਜ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਵੋਟਿੰਗ ਹੋਣ ਜਾ ਰਹੀ ਹੈ। ਇਸ ਇਸ ਦੌਰਾਨ ਹਿੰਸਾ ਭੜਕਨ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਜਿਸ ਦੇ ਚਲਦਿਆਂ ਵ੍ਹਾਈਟ ਹਾਊਸ ਸਣੇ ਸਾਰੇ ਮੁੱਖ ਖੇਤਰਾਂ ਅਤੇ ਬਾਜ਼ਾਰਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਖੁਫੀਆ ਸੇਵਾ ਨੇ ਵ੍ਹਾਈਟ ਹਾਊਸ ਨੂੰ ਕਿਲ੍ਹੇ ਵਿੱਚ ਤਬਦੀਲ ਕਰ ਦਿੱਤਾ ਹੈ ਇਸ ਤੋਂ ਇਲਾਵਾ ਰਾਸ਼ਟਰਪਤੀ ਦੀ ਰਿਹਾਇਸ਼ ਦੇ ਚਾਰੇ ਪਾਸੇ ਇੱਕ ਅਸਥਾਈ ਉੱਚੀ ਕੰਧ ਖੜ੍ਹੀ ਕਰ ਦਿੱਤੀ ਗਈ ਹੈ।
ਉੱਥੇ ਹੀ ਹਿੰਸਾ ਦੇ ਖ਼ਦਸ਼ੇ ਦੇ ਮੱਦੇਨਜ਼ਰ ਲੋਕ ਆਪਣੇ ਸਟੋਰਾਂ ‘ਤੇ ਸੁਰੱਖਿਆ ਲਈ ਲੱਕੜਾਂ ਦੇ ਫਰੇਮ ਲਗਾਉਂਦੇ ਨਜ਼ਰ ਆਏ ਇਹ ਹਾਲਾਤ ਨਿਊਯਾਰਕ ਤੋਂ ਲੈ ਕੇ ਬੋਸਟਨ ਅਤੇ ਹਿਊਸਟਨ ਤੋਂ ਲੈ ਕੇ ਵਾਸ਼ਿੰਗਟਨ, ਸ਼ਿਕਾਗੋ ਤੱਕ ਦੇਖਣ ਨੂੰ ਮਿਲੇ।
ਦੋਵੇਂ ਪੱਖਾਂ ਦੇ ਸਮਰਥਕਾਂ ਨੇ ਐਲਾਨ ਕੀਤਾ ਹੈ ਕਿ ਉਹ ਮੰਗਲਵਾਰ ਰਾਤ ਨੂੰ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਬਾਅਦ ਵਾਸ਼ਿੰਗਟਨ ਦੇ ਵਿਚਾਲੇ ਇਕੱਠੇ ਹੋਣਗੇ ਇਨ੍ਹਾਂ ਵਿੱਚ ਬਲੈਕ ਲਾਈਫਜ਼ ਮੈਟਰ ਅੰਦੋਲਨ ਨਾਲ ਜੁੜੇ ਲੋਕ ਵੀ ਸ਼ਾਮਲ ਹਨ।