Paytm ਯੂਜ਼ਰਸ ਨੂੰ ਵੱਡਾ ਝਟਕਾ, Google ਨੇ ਐਪ ਨੂੰ Play Store ਤੋਂ ਹਟਾਇਆ

TeamGlobalPunjab
2 Min Read

ਨਵੀਂ ਦਿੱਲੀ: ਭਾਰਤ ਦੀ ਡਿਜੀਟਲ ਪੇਮੈਂਟ ਕੰਪਨੀ Paytm ਨੂੰ ਗੂਗਲ ਨੇ ਝਟਕਾ ਦਿੱਤਾ ਹੈ। ਕੰਪਨੀ ਦੀ ਐਪਲੀਕੇਸ਼ਨ ਗੂਗਲ ਪਲੇਅ ਸਟੋਰ ਤੋਂ ਹਟਾ ਦਿੱਤੀ ਗਈ ਹੈ। ਕੰਪਨੀ ‘ਤੇ ਨਿਯਮਾਂ ਦਾ ਉਲੰਘਣ ਕਰਨ ਦੇ ਇਲਜ਼ਾਮ ਲੱਗੇ ਹਨ। Paytm ਵੱਲੋਂ ਇੱਕ ਟਵੀਟ ਕਰ ਦੱਸਿਆ ਗਿਆ ਹੈ ਕਿ ਪਲੇਅ ਸਟੋਰ ‘ਤੇ ਫਿਲਹਾਲ ਇਹ ਐਪ ਕੁਝ ਸਮੇਂ ਲਈ ਉਪਲਬਧ ਨਹੀਂ ਰਹੇਗੀ। Paytm ਦੀ First Games ਐਪ ਵੀ ਪਲੇਅ ਸਟੋਰ ਤੋਂ ਹਟਾ ਦਿੱਤੀ ਗਈ ਹੈ।

Paytm ਨੇ ਸ਼ੁੱਕਰਵਾਰ ਨੂੰ ਇੱਕ ਟਵੀਟ ਕਰ ਲਿਖਿਆ ਡੀਅਰ ਪੀਟੀਐੱਮਰਸ, Paytm ਐਂਡਰਾਇਡ ਐਪ ਨਵੇਂ ਡਾਊਨਲੋਡ ਅਤੇ ਅਪਡੇਟ ਲਈ ਉਪਲਬਧ ਨਹੀਂ ਹੈ। ਅਸੀਂ ਜਲਦ ਵਾਪਸ ਆਵਾਂਗੇ ਤੁਹਾਡਾ ਪੂਰਾ ਪੈਸਾ ਸੁਰੱਖਿਅਤ ਹੈ ਅਤੇ ਤੁਸੀਂ ਪੇਟੀਐੱਮ ਪਹਿਲਾਂ ਦੀ ਤਰ੍ਹਾਂ ਇਸਤੇਮਾਲ ਕਰ ਸਕੋਗੇ।

ਅਸਲ ‘ਚ Paytm ਵੱਲੋਂ ਹਾਲ ਹੀ ਵਿੱਚ ਫੈਂਟੇਸੀ ਕ੍ਰਿਕਟ ਟੂਰਨਾਮੈਂਟ ਸ਼ੁਰੂ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਹ ਦੋਵੇ ਹੀ ਐਪਸ ਹਟਾ ਦਿੱਤੇ ਗਏ ਹਨ। ਪੇਟੀਐੱਮ ਨੂੰ ਐਂਡਰਾਇਡ ਲਈ ਪਲੇਅ ਸਟੋਰ ਤੋਂ ਹਟਾਇਆ ਗਿਆ ਹੈ ਪਰ ਇਹ iOS ਯੂਜ਼ਰਜ਼ ਲਈ ਐਪਲ ਦੇ ਐਪ ਸਟੋਰ ‘ਤੇ ਉਪਲਬਧ ਰਹੇਗਾ। ਉੱਥੇ ਹੀ ਜਿਨ੍ਹਾਂ ਦੇ ਫੋਨ ਵਿੱਚ ਪਹਿਲਾਂ ਤੋਂ Paytm ਹੈ ਉਹ ਆਪਣੀ ਐਪ ਅਤੇ ਮੋਬਾਇਲ ਵਾਲੇਟ ਪਹਿਲਾਂ ਦੀ ਤਰ੍ਹਾਂ ਵਰਤ ਸਕਣਗੇ।

ਇਸ ਦੇ ਵਿਚਾਲੇ ਗੂਗਲ ਨੇ ਆਪਣੀ ਗੈਂਬਲਿੰਗ ਪਾਲਿਸੀ ਨੂੰ ਲੈ ਕੇ ਇਕ ਬਿਆਨ ਜਾਰੀ ਕੀਤਾ ਹੈ। ਕੰਪਨੀ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਅਸੀਂ ਆਨਲਾਈਨ ਗੇਮ ਕਸੀਨੋ ਜਾਂ ਫਿਰ ਕਿਸੇ ਵੀ ਤਰ੍ਹਾਂ ਦੇ ਗੈਂਬਲਿੰਗ ਐਪ ਜੋ ਸਪੋਰਟਸ ਵਿੱਚ ਸੱਟਾ ਲਗਾਉਣ ਦੀ ਸਹੂਲਤ ਦਿੰਦੇ ਹਨ, ਉਨ੍ਹਾਂ ਨੂੰ ਪਲੇਟਫਾਰਮ ਤੇ ਰਹਿਣ ਦੀ ਆਗਿਆ ਨਹੀਂ ਦਿੱਤੀ ਜਾਂਦੀ। ਇਸ ਵਿੱਚ ਅਜਿਹੇ ਐਪ ਸ਼ਾਮਿਲ ਹਨ ਜੋ ਯੂਜ਼ਰਜ਼ ਨੂੰ ਅਜਿਹੀ ਵੈੱਬਸਾਈਟਾਂ ਤੇ ਲੈ ਜਾਂਦੇ ਹਨ ਜੋ ਉਨ੍ਹਾਂ ਨੂੰ ਕਿਸੇ ਟੂਰਨਾਮੈਂਟ ਵਿੱਚ ਨਕਦ ਪੈਸੇ ਜਾਂ ਫਿਰ ਕੈਸ਼ ਪ੍ਰਾਈਜ਼ ਜਿੱਤਣ ਲਈ ਭਾਗ ਲੈਣ ਨੂੰ ਕਹਿੰਦੀਆਂ ਹਨ, ਇਹ ਸਾਡੀ ਪਾਲਿਸੀ ਦੀ ਉਲੰਘਣਾ ਹੈ।

Share This Article
Leave a Comment