ਪੀ ਏ ਯੂ ਦੀ ਵਿਦਿਆਰਥਣ ਨੂੰ ਮਿਲਿਆ ‘ਸਰਵੋਤਮ ਪੇਪਰ ਪੇਸ਼ਕਾਰੀ ‘ ਐਵਾਰਡ

TeamGlobalPunjab
1 Min Read

ਲੁਧਿਆਣਾ (ਅਵਤਾਰ ਸਿੰਘ) ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਚ ਪੀਐੱਚ-ਡੀ ਦੀ ਖੋਜ ਵਿਦਿਆਰਥਣ ਕੁਮਾਰੀ ਅਨਿਕੇਤਾ ਹੋਰੋ ਨੇ ਬੀਤੇ ਦਿਨੀਂ ਇੱਕ ਰਾਸ਼ਟਰੀ ‘ਵੈੱਬਨਾਰ’ ਦੌਰਾਨ ਸਰਵੋਤਮ ਪੇਪਰ ਪੇਸ਼ਕਾਰੀ ਦਾ ਐਵਾਰਡ ਜਿੱਤਿਆ। ਇਹ ਜਾਣਕਾਰੀ ਦਿੰਦਿਆਂ ਪੀ ਏ ਯੂ ਦੇ ਅਰਥਸ਼ਾਸਤਰ ਅਤੇ ਸਮਾਜ-ਵਿਗਿਆਨ ਵਿਭਾਗ ਦੇ ਮੁਖੀ ਡਾ ਕਮਲ ਵੱਤਾ ਨੇ ਦੱਸਿਆ ਕਿ ਇਹ ਰਾਸ਼ਟਰੀ ਵੈੱਬਨਾਰ ਕੋਵਿਡ-19 ਕਾਰਣ ਆਨਲਾਈਨ ਕਰਵਾਇਆ ਗਿਆ ਅਤੇ ਇਸਦਾ ਆਯੋਜਨ ਮੱਧ ਪ੍ਰਦੇਸ਼ ਦੇ ਸ਼ਹਿਰ ਟੀਕਮਗੜ ਦਾ ਜੇ ਐੱਨ ਕੇ ਵੀ ਵੀ ਖੇਤੀਬਾੜੀ ਕਾਲਜ ਸੀ। ਇਸ ਵੈੱਬਨਾਰ ਦਾ ਸਿਰਲੇਖ ‘ ਵਰਤਮਾਨ ਦਸ਼ਾ ਵਿੱਚ ਖੇਤੀ ਅਤੇ ਪੇਂਡੂ ਖੇਤਰ ਦੇ ਵਿਕਾਸ ਦੀ ਪਹੁੰਚ’ ਸੀ। ਕੁਮਾਰੀ ਅਨਿਕੇਤਾ ਹੋਰੋ ਪੀ ਏ ਯੂ ਦੇ ਅਰਥ- ਸ਼ਾਸਤਰ ਅਤੇ ਸਮਾਜ ਵਿਗਿਆਨ ਵਿਭਾਗ ਵਿਖੇ ਪੀਐੱਚ-ਡੀ ਦੀ ਤੀਜੇ ਸਾਲ ਦੀ ਖੋਜਾਰਥੀ ਹੈ। ਪੀ ਏ ਯੂ ਦੇ ਵਾਈਸ- ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਪਦਮ ਸ਼੍ਰੀ ਐਵਾਰਡੀ, ਨਿਰਦੇਸ਼ਕ ਖੋਜ ਡਾ ਨਵਤੇਜ ਬੈਂਸ ਅਤੇ ਡੀਨ ਪੋਸਟ ਗ੍ਰੈਜੂਏਟ ਡਾ ਗੁਰਿੰਦਰ ਕੌਰ ਸਾਂਘਾ ਨੇ ਕੁਮਾਰੀ ਹੋਰੋ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।

Share This Article
Leave a Comment