ਲੁਧਿਆਣਾ (ਰਾਜਿੰਦਰ ਅਰੋੜਾ): ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇਕ ਸਬਜ਼ੀਆਂ ਦੀ ਪੈਦਾਵਾਰ ਕਿੱਟ ਤਿਆਰ ਕੀਤੀ ਹੈ ਜਿਸ ਵਿੱਚ 10 ਕਿਸਮ ਦੀਆਂ ਸਬਜੀਆਂ ਦੇ ਬੀਜ ਹਨ, ਜੋ ਘਰੇਲੂ ਬਗੀਚੀ ‘ਚ ਉਗਾਇਆਂ ਜਾ ਸਕਦੀਆ ਨੇ ਇਸ ਦੀ ਜਾਣਕਾਰੀ ਖੇਤੀਬਾੜੀ ਮਾਹਿਰ ਡਾਕਟਰ ਰਜਿੰਦਰ ਸਿੰਘ ਨੇ ਦਿੱਤੀ।
ਡਾ.ਰਾਜਿੰਦਰ ਸਿੰਘ ਦੇ ਮੁਤਾਬਕ ਇਸ ਤਿਆਰ ਕੀਤੀ ਗਈ ਕਿੱਟ ਨਾਲ ਘਰ ਦੇ ਵਿੱਚ ਹੀ ਸਬਜ਼ੀਆਂ ਉਗਾਈਆਂ ਜਾ ਸਕਦੀਆਂ ਨੇ ਉਨ੍ਹਾਂ ਕਿਹਾ ਕਿ ਇਹ ਸਬਜ਼ੀਆਂ ਬਿਲਕੁਲ ਹੀ ਆਰਗੈਨਿਕ ਨੇ ਅਤੇ ਇਸ ਦੇ ਨਾਲ ਕੋਈ ਵੀ ਸਿਹਤ ਨੂੰ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਕਿੱਟ ਕੇਵਲ ਸੌ ਰੁਪਏ ਦੀ ਹੈ ਜਿਸ ਵਿੱਚ ਦਸ ਕਿਸਮ ਦੇ ਬੀਜ ਹਨ ਜੋ ਕਿ ਆਪਣੇ ਘਰ ਦੇ ਵਿੱਚ ਹੀ ਦਸ ਮਰਲੇ ਦੀ ਖਾਲੀ ਜਗ੍ਹਾ ਦੇ ਵਿੱਚ ਉਗਾਈਆਂ ਜਾ ਸਕਦੀਆਂ ਹਨ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਮਟਰ, ਸ਼ਲਗਮ, ਮੂਲੀ, ਮਿਰਚ, ਮੇਥਾ, ਮੇਥੀ, ਬੈਂਗਣ, ਗਾਜਰ ਆਦਿ ਸਬਜ਼ੀਆਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨ ਵੀਰ ਇਨ੍ਹਾਂ ਸਬਜ਼ੀਆਂ ਨੂੰ ਉਗਾਉਣ ਲਈ ਵੱਟਾਂ ਦਾ ਹੀ ਇਸਤੇਮਾਲ ਕਰਨ ਤਾਂ ਕਿ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਹੋ ਸਕੇ। ਉਨ੍ਹਾਂ ਕਿਹਾ ਕਿ ਇਹ ਬੀਜ ਖੇਤੀਬਾੜੀ ਯੂਨੀਵਰਸਿਟੀ ਦੇ ਹਰ ਸੈਂਟਰ ਤੇ ਅਵੇਲੇਬਲ ਹੈ ਅਤੇ ਇਸ ਨੂੰ ਹਰ ਕੋਈ ਖਰੀਦ ਸਕਦਾ ਹੈ।