ਪੀ ਏ ਯੂ ਵਲੋਂ ‘ਦੁੱਧ ਤੋਂ ਪਦਾਰਥ ਤਿਆਰ ਕਰਨ ਬਾਰੇ’ ਆਨਲਾਈਨ ਸਿਖਲਾਈ ਕੋਰਸ ਕਰਵਾਇਆ ਗਿਆ

TeamGlobalPunjab
2 Min Read

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ “ਦੁੱਧ ਤੋਂ ਵੰਨ-ਸਵੰਨੇ ਪਦਾਰਥ ਤਿਆਰ ਕਰਨ ਬਾਰੇ” ਦੋ ਦਿਨਾਂ ਆਨਲਾਈਨ ਸਿਖਲਾਈ ਕੋਰਸ ਕਰਵਾਇਆ ਗਿਆ।

ਇਸ ਕੋਰਸ ਵਿੱਚ ਲਗਭਗ 110 ਸਿਖਿਆਰਥੀਆਂ ਨੇ ਭਾਗ ਲਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਜਿਸ ਵਿੱਚ ਸਿਖਿਆਰਥੀਆਂ ਨੂੰ ਦੁੱਧ ਤੋਂ ਵੰਨ-ਸਵੰਨੇ ਪਦਾਰਥ ਤਿਆਰ ਕਰਨ ਬਾਰੇ ਆਨਲਾਈਨ ਸਿਖਲਾਈ ਦਿੱਤੀ ਗਈ।

ਇਸ ਦੋ ਰੋਜ਼ਾ ਕੋਰਸ ਦੌਰਾਨ ਡਾ. ਜਸਪ੍ਰੀਤ ਕੌਰ ਨੇ ਪਨੀਰ, ਆਈਸ ਕਰੀਮ ਅਤੇ ਕੁਲਫੀ ਤਿਆਰ ਕਰਨ ਬਾਰੇ, ਡਾ. ਅਰਸ਼ਦੀਪ ਸਿੰਘ ਨੇ ਫਲੇਵਰਡ ਮਿਲਕ, ਯਾਗਰਟ, ਲੱਸੀ ਤਿਆਰ ਕਰਨ ਬਾਰੇ, ਛੈਨਾ ਮੁਰਗੀ, ਸੰਦੇਸ਼ ਅਤੇ ਖੋਆ ਤਿਆਰ ਕਰਨ ਬਾਰੇ, ਡਾ. ਕਿਰਨ ਗਰੋਵਰ ਨੇ ਦੁੱਧ ਤੋਂ ਸਿਹਤਮੰਦ ਸ਼ੇਕ ਅਤੇ ਪੁਡਿੰਗ ਤਿਆਰ ਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।

ਇਸ ਮੌਕੇ ਤੇ ਕੋਰਸ ਕੋਆਰਡੀਨਟਰ ਡਾ. ਲਵਲੀਸ਼ ਗਰਗ ਨੇ ਸਿਖਿਆਰਥੀਆਂ ਨੂੰ ਪਾਬੀ ਪ੍ਰੋਜੈਕਟ ਅਧੀਨ ‘ਉੱਦਮ’ ਅਤੇ ‘ਉਡਾਨ’ ਪ੍ਰੋਗ੍ਰਾਮ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਿਆ ਅਤੇ ਸਵੈ-ਰੋਜ਼ਗਾਰ ਕਰਨ ਲਈ ਇੰਨ੍ਹਾਂ ਪ੍ਰੋਗਰਾਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਡਾ. ਗਰਗ ਨੇ ਇਹ ਵੀ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਸਕਿੱਲ ਡਿਵੈਲਪਮੈਂਟਰ ਸੈਂਟਰ ਵੱਲੋਂ ਹੋਰ ਵੀ ਆਨਲਾਈਨ ਕੋਰਸ ਕਰਵਾਏ ਜਾਣਗੇ। ਚਾਹਵਾਨ ਉਮੀਦਵਾਰ ਇਸ ਸਬੰਧੀ ਯੂਨੀਵਰਸਿਟੀ ਦੀ ਵੈਬਸਾਈਟ www.pau.edu ਤੇ ਵੇਖ ਸਕਦੇ ਹਨ। ਅੰਤ ਵਿੱਚ ਸਾਰੇ ਸਿਖਿਆਰਥੀਆਂ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਿਖਿਆਰਥੀਆਂ ਨੂੰ ਇਸ ਕੋਰਸ ਤੋਂ ਪੂਰੀ ਜਾਣਕਾਰੀ ਲੈਣ ਉਪਰੰਤ ਇਹ ਤਕਨੀਕਾਂ ਹੋਰ ਕਿਸਾਨਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ ਗਈ।

- Advertisement -

Share this Article
Leave a comment