ਲਾਹੌਰ : ਇਕ ਪਾਸੇ ਜਿੱਥੇ ਕੋਰੋਨਾ ਵਾਇਰਸ ਨਾਲ ਮੌਤਾਂ ਹੋ ਰਹੀਆਂ ਹਨ ਉਥੇ ਹੀ ਕੁਝ ਲੋਕ ਇਸ ਦੇ ਡਰ ਤੋਂ ਆਤਮ ਹਤਿਆਵਾਂ ਕਰ ਰਹੇ ਹਨ । ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਦਾਅਵਾ ਇਹ ਕੀਤਾ ਜਾ ਰਿਹਾ ਹੈ ਕਿ ਇਥੇ ਇਕ 68 ਸਾਲਾ ਬਜੁਰਗ ਨੇ ਕੋਰੋਨਾ ਹੋਣ ਦੇ ਡਰ ਤੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਪਾਕਿਸਤਾਨ ਵਿੱਚ ਇਹ ਅਜਿਹਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ ।
ਮਰੀਜ਼ ਦੀ ਪੁਸ਼ਟੀ ਹਨੀਫ ਅਹਿਮਦ ਵਜੋਂ ਹੋਈ ਹੈ ਅਤੇ ਉਹ ਅਸਥਮਾ ਦਾ ਮਰੀਜ਼ ਦਸਿਆ ਜਾ ਰਿਹਾ ਹੈ । ਰਿਪੋਰਟਾਂ ਅਨੁਸਾਰ ਅਹਿਮਦ ਨੇ ਸਾਹ ਰੁਕਣ ਦੀ ਸ਼ਿਕਾਇਤ ਕੀਤੀ ਸੀ ਪਰ ਉਸ ਨੇ ਹਸਪਤਾਲ ਜਾਣ ਤੋਂ ਮਨਾਂ ਕਰ ਦਿੱਤਾ । ਪੁਲਿਸ ਦੇ ਹਵਾਲੇ ਨਾਲ ਆਈਆਂ ਮੀਡੀਆ ਰਿਪੋਰਟਾਂ ਅਨੁਸਾਰ ਉਸ ਨੇ ਮਰਨ ਤੋਂ ਪਹਿਲਾਂ ਕਿਹਾ ਕਿ ਉਹ ਕੋਰੋਨਾ ਦਾ ਮਰੀਜ਼ ਹੈ । ਉਸ ਨੇ ਆਪਣੀ ਜੀਵਨ ਲੀਲਾ ਆਪਣੇ ਆਪ ਨੂੰ ਅਗ ਲਗਾ ਕੇ ਖਤਮ ਕੀਤੀ ਹੈ ।