ਪਟਿਆਲਾ: ਜ਼ਿਲ੍ਹਾ ਦੀ ਸਨੌਰ ਸਬਜੀ ਮੰਡੀ ਦੇ ਬਾਹਰ ਪੁਲਿਸ ‘ਤੇ ਹਮਲਾ ਕਰਨ ਅਤੇ ਫਿਰ ਬਾਅਦ ਵਿੱਚ ਉਨ੍ਹਾਂ ‘ਤੇ ਗੋਲੀਆਂ ਚਲਾਉਣ ਵਾਲੇ ਨਿਹੰਗ ਸਿੰਘਾਂ ਦਾ ਪੱਖ ਲੈਣ ਦੇ ਇਲਜ਼ਾਮ ਵਿੱਚ ਸਦਰ ਸਮਾਣਾ ਪੁਲਿਸ ਨੇ ਪਿੰਡ ਕਾਦਰਾਬਾਦ ਸਥਿਤ ਗੁਰਦੁਆਰਾ ਅਤੇ ਡੇਰੇ ਦੇ ਗ੍ਰੰਥੀ ਹਰਜੀਤ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਦੇ ਆਦੇਸ਼ ਉੱਤੇ ਉਸਨੂੰ ਕਾਨੂੰਨੀ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ।
ਸਦਰ ਸਮਾਣਾ ਥਾਣੇ ਦੇ ਇਨਚਾਰਜ ਰਣਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਚੌਕੀ ਗਾਜੇਵਾਸ ਤੋਂ ਥਾਣੇਦਾਰ ਗੁਰਦੇਵ ਸਿੰਘ ਆਪਣੀ ਪੁਲਿਸ ਪਾਰਟੀ ਦੇ ਨਾਲ ਕਰਫਿਊ ਡਿਊਟੀ ‘ਤੇ ਗੁੱਗਾ ਮਾੜੀ ਮੰਦਿਰ ਨਾਮਦਾ ਦੇ ਕੋਲ ਮੌਜੂਦ ਸੀ। ਇਸ ਦੌਰਾਨ ਸੂਚਨਾ ਮਿਲੀ ਦੀ ਕਿ ਹਰਜੀਤ ਸਿੰਘ ਜੋ ਪਿੰਡ ਕਾਦਰਾਬਾਦ ਦੇ ਨਾਲ ਬਣੇ ਡੇਰੇ ਵਿੱਚ ਗ੍ਰੰਥੀ ਦੀ ਸੇਵਾ ਕਰਦਾ ਹੈ, ਉਸਨੇ ਅਨਾਉਂਸਮੈਂਟ ਕੀਤੀ ਹੈ ਕਿ ਅਨਾਜ ਮੰਡੀ ਸਨੌਰ ਵਿੱਚ ਨਿਹੰਗਾਂ ਵੱਲੋਂ ਪੁਲਿਸ ਪਾਰਟੀ ਨੂੰ ਤੇ ਹਮਲਾ ਕਰ ਕੇ ਬਹੁਤ ਵਧੀਆ ਕੰਮ ਕੀਤਾ ਹੈ ਅਤੇ ਜੇਕਰ ਕੋਈ ਪੁਲਿਸ ਮੁਲਾਜ਼ਮ ਉਸਦੇ ਡੇਰੇ ਵਿੱਚ ਆਉਂਦਾ ਹੈ , ਤਾਂ ਉਨ੍ਹਾਂ ਦਾ ਹਾਲ ਉਸ ਤੋਂ ਵੀ ਮਾੜਾ ਹੋਵੇਗਾ।
ਨਾਲ ਹੀ ਕਿਹਾ ਕਿ ਪੁਲਿਸ ਕੋਰੋਨਾ ਦੇ ਮਰੀਜ਼ਾਂ ਨੂੰ ਪਿੰਡ ‘ਚੋਂ ਕੱਢ ਕੇ ਚੰਗਾ ਨਹੀਂ ਕਰ ਰਹੀ ਹੈ। ਉਸਨੇ ਨੇ ਆਪਣੇ ਡੇਰੇ ਵਿੱਚ ਡੋਡੇ ਪੋਸਤ ਵੀ ਬੀਜੇ ਹੋਏ ਸਨ ਅਤੇ ਕਾਦਰਾਬਾਦ ਵਿੱਚ ਕੰਮ ਕਰ ਰਹੀ ਲੇਬਰ ਨੂੰ ਵੇਚਣ ਲਈ ਜਾਣ ਦੀ ਚਿਤਾਵਨੀ ਵੀ ਦਿੱਤੀ ਸੀ। ਇਸ ਸੂਚਨਾ ‘ਤੇ ਪੁਲਿਸ ਨੇ ਨਾਕਾਬੰਦੀ ਕਰਕੇ ਵਿਅਕਤੀ ਹਰਜੀਤ ਸਿੰਘ ਕੋਲੋਂ ਪੰਜ ਕਿੱਲੋ ਡੋਡੇ ਪੋਸਤ ਬਰਾਮਦ ਕਰ ਲਏ। ਪੁਲਿਸ ਨੇ ਮੁਲਜ਼ਮ ਗ੍ਰੰਥੀ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਅਦਾਲਤ ਦੇ ਆਦੇਸ਼ ‘ਤੇ ਜੇਲ੍ਹ ਭੇਜ ਦਿੱਤਾ ਗਿਆ।