ਨਿਊਜ਼ ਡੈਸਕ: ਜ਼ਿਲ੍ਹਾ ਪਠਾਨਕੋਟ ਤੇ ਜਲੰਧਰ ‘ਚ ਅੱਜ ਕੋਰੋਨਾ ਦੇ 4-4 ਹੋਰ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਪਠਾਨਕੋਟ ਵਿਖੇ ਜ਼ਿਲ੍ਹਾ ਸਿਹਤ ਵਿਭਾਗ ਨੂੰ ਅੱਜ 123 ਸੈਂਪਲਾਂ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਜਿਸ ‘ਚ 4 ਵਿਅਕਤੀ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਇਸ ਦੀ ਪੁਸ਼ਟੀ ਕਰਦੇ ਹੋਏ ਸਿਵਲ ਹਸਪਤਾਲ ਦੇ ਐੱਸ.ਐਮ.ਓ ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਜੋ 4 ਕੋਰੋਨਾ ਪਾਜ਼ੀਟਿਵ ਮਰੀਜ਼ ਆਏ ਹਨ ਉਨ੍ਹਾਂ ‘ਚ 2 ਕੋਰੋਨਾ ਪਾਜ਼ੀਟਿਵ ਮਰੀਜ਼ ਸਥਾਨਕ ਗਿੱਲ ਐਵੇਨਿਊ ਦੇ ਕੋਰੋਨਾ ਪਾਜ਼ੀਟਿਵ ਆਏ ਮਰੀਜ਼ ਦੇ ਸੰਪਰਕ ‘ਚ ਆਏ ਸਨ।
ਉੱਥੇ ਹੀ ਜਲੰਧਰ ‘ਚ ਅੱਜ ਆਏ 4 ਹੋਰ ਪੀੜਤ ਮਰੀਜ਼ਾਂ ‘ਚ ਲੰਮਾ ਪਿੰਡ ਦੀ ਰਹਿਣ ਵਾਲੀ 28 ਸਾਲ ਦੀ ਗਰਭਵਤੀ ਮਹਿਲਾ, ਰੋਜ਼ ਗਾਰਡਨ ਵਾਸੀ 65 ਸਾਲ ਦੀ ਔਰਤ, ਲਾਡੋਵਾਲੀ ਰੋਡ ਪ੍ਰੀਤ ਨਗਰ ਤੋਂ 29 ਸਾਲ ਅਤੇ ਟੈਗੋਰ ਨਗਰ ਤੋਂ 55 ਸਾਲ ਦੇ ਵਿਅਕਤੀ ਦੀ ਰਿਪੋਰਟ ਸ਼ਾਮਲ ਹੈ।