ਲੰਡਨ : ਬ੍ਰਿਟੇਨ ਦੇ ਦੱਖਣੀ ਸ਼ਹਿਰ ਸੈਲਿਸਬਰੀ ’ਚ ਇਕ ਟ੍ਰੇਨ ਲੀਹੋਂ ਲੱਥ ਗਈ ਤੇ ਦੂਜੀ ਟ੍ਰੇਨ ਉਸ ਨਾਲ ਟਕਰਾ ਗਈ। ਇਸ ਹਾਦਸੇ ’ਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।ਨੈਟਵਰਕ ਰੇਲ ਨੇ ਕਿਹਾ ਕਿ ਲੰਡਨ ਦੇ ਦੱਖਣ-ਪੱਛਮ ਵਿੱਚ ਲਗਭਗ 70 ਮੀਲ (113 ਕਿਲੋਮੀਟਰ) ਸੈਲਿਸਬਰੀ ਦੇ ਸਟੇਸ਼ਨ ਦੇ ਨੇੜੇ ਪਹੁੰਚਣ ‘ਤੇ ਇੱਕ ਯਾਤਰੀ ਰੇਲਗੱਡੀ ਦਾ ਪਿਛਲਾ ਡੱਬਾ “ਕਿਸੇ ਵਸਤੂ ਨਾਲ ਟਕਰਾਉਣ” ਤੋਂ ਬਾਅਦ ਪਟੜੀ ਤੋਂ ਉਤਰ ਗਿਆ। ਟ੍ਰੇਨ ਦੇ ਪਟੜੀ ਤੋਂ ਉਤਰਣ ਨਾਲ ਸਾਰੇ ਸਿਗਨਲ ਠੱਪ ਹੋ ਗਏ। ਇਸ ਕਾਰਨ ਇਸ ਟ੍ਰੇਨ ਨਾਲ ਇਕ ਹੋਰ ਟ੍ਰੇਨ ਟਕਰਾ ਗਈ।
ਨੈੱਟਵਰਕ ਰੇਲ ਨੇ ਕਿਹਾ, ‘ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ ਤੇ ਐਮਰਜੈਂਸੀ ਸੇਵਾਵਾਂ ਮੌਕੇ ’ਤੇ ਮੌਜੂਦ ਹਨ।’ ਬ੍ਰਿਟਿਸ਼ ਟਰਾਂਸਪੋਰਟ ਪੁਲਿਸ ਨੇ ਦੱਸਿਆ ਕਿ ਹਾਦਸੇ ’ਚ ਕਿਸੇ ਦੀ ਜਾਨ ਨਹੀਂ ਗਈ ਹੈ। ਪੁਲਿਸ ਨੇ ਕਿਹਾ, ‘ਕਈ ਲੋਕ ਜ਼ਖ਼ਮੀ ਹੋਏ ਹਨ।’ ਪਰ ਪੁਲਿਸ ਨੇ ਇਸ ਤੋਂ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਟਰਾਂਸਪੋਰਟ ਮੰਤਰੀ ਗ੍ਰਾਂਟ ਸ਼ਾਪਸ ਨੇ ਟਵੀਟ ਕੀਤਾ ਕਿ ਘਟਨਾ ਦੀ ਜਾਂਚ ਕੀਤੀ ਜਾਵੇਗੀ।