ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਦੂਜੇ ਦਿਨ ਮੰਗਲਵਾਰ ਨੂੰ ਰਾਜ ਸਭਾ ਵਲੋਂ ਵੀ ਜਲ੍ਹਿਆਂਵਾਲਾ ਬਾਗ ਕੌਮੀ ਯਾਦਗਾਰ ਬਿੱਲ ਨੂੰ ਮਨਜ਼ੂਰੀ ਮਿਲ ਗਈ ਹੈ। ਹੁਣ ਕਾਂਗਰਸ ਪ੍ਰਧਾਨ ਇਸ ਟਰੱਸਟ ਦੇ ਮੈਂਬਰ ਨਹੀਂ ਰਹਿਣਗੇ, ਸਗੋਂ ਲੋਕਸਭਾ ‘ਚ ਵਿਰੋਧੀ ਪਾਰਟੀ ਦੇ ਆਗੂ ਇਸ ਟਰੱਸਟ ਦਾ ਹਿੱਸਾ ਹੋਣਗੇ। ਦੱਸ ਦੇਈਏ ਕਿ ਸਰਕਾਰ ਨੇ ਅਗਸਤ ‘ਚ ਮਾਨਸੂਨ ਸੈਸ਼ਨ ਦੌਰਾਨ ਇਸ ਬਿਲ ਨੂੰ ਲੋਕਸਭਾ ਵਿੱਚ ਪਾਸ ਕਰਾਇਆ ਸੀ।
ਜਲ੍ਹਿਆਂਵਾਲਾ ਬਾਗ ਕੌਮੀ ਯਾਦਗਾਰੀ ਐਕਟ 1951 ਦੇ ਤਹਿਤ ਯਾਦਗਾਰੀ ਦੀ ਉਸਾਰੀ ਤੇ ਵਿਵਸਥਾ ਦਾ ਅਧਿਕਾਰ ਟਰੱਸਟ ਨੂੰ ਹੈ ਇਸ ਤੋਂ ਇਲਾਵਾ ਇਸ ਐਕਟ ਵਿੱਚ ਟਰਸਟੀਆਂ ਦੀ ਚੋਣ ਤੇ ਉਨ੍ਹਾਂ ਦੇ ਕਾਰਜਕਾਲ ਵਾਰੇ ਦੱਸਿਆ ਗਿਆ ਹੈ।
ਫਿਲਹਾਲ ਇਸ ਟਰੱਸਟ ਦੇ ਮੁੱਖੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਹਨ। ਪੀਐੱਮ ਮੋਦੀ ਤੋਂ ਇਲਾਵਾ ਇਸ ਟਰੱਸਟ ‘ਚ ਕਾਂਗਰਸੀ ਆਗੂ ਰਾਹੁਲ ਗਾਂਧੀ, ਕਲਾ-ਸੰਸਕ੍ਰਿਤੀ ਮੰਤਰੀ ਤੇ ਲੋਕਸਭਾ ‘ਚ ਵਿਰੋਧੀ ਪੱਖ ‘ਚ ਸ਼ਾਮਲ ਹਨ। ਇਸ ਤੋਂ ਇਲਾਵਾ ਪੰਜਾਬ ਦੇ ਸੀਐੱਮ ਵੀ ਇਸ ਟਰੱਸਟ ਦੇ ਮੈਂਬਰ ਹਨ।
ਬਿਲ ਵਿੱਚ ਹੋਏ ਸੋਧ ਤੋਂ ਬਾਅਦ ਨਵੇਂ ਪ੍ਰਬੰਧਾਂ ਵਿੱਚ ਕੇਂਦਰ ਸਰਕਾਰ ਨੂੰ ਇਹ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਟਰੱਸਟ ਦੇ ਕਿਸੇ ਮੈਂਬਰ ਨੂੰ ਉਸਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਹਟਾ ਸਕਦੀ ਹੈ। ਇਸ ਤੋਂ ਪਹਿਲਾਂ ਸਾਲ 2006 ਵਿੱਚ ਯੂਪੀਏ ਸਰਕਾਰ ਨੇ ਟਰੱਸਟ ਦੇ ਮੈਬਰਾਂ ਨੂੰ ਪੰਜ ਸਾਲ ਦੇ ਤੈਅ ਕਾਰਜਕਾਲ ਦਾ ਪ੍ਰਬੰਧ ਕੀਤਾ ਸੀ ।
ਸੰਸਦ ‘ਚ ਜਲ੍ਹਿਆਂਵਾਲਾ ਬਾਗ ਕੌਮੀ ਯਾਦਗਾਰ ਬਿੱਲ ਪਾਸ

Leave a Comment
Leave a Comment