ਜਦੋਂ ਛੋਟੇ ਭਰਾ ਗੁਰਦਾਸ ਬਾਦਲ ਦੀ ਦੇਹ ਨਾਲ ਲਿਪਟ ਕੇ ਬਾਬਾ ਬੋਹੜ ਕਰਨ ਲੱਗੇ ਵਿਰਲਾਪ

TeamGlobalPunjab
1 Min Read

ਬਾਦਲ: ਸੂਬੇ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਸਾਬਕਾ ਸੰਸਦ ਮੈਂਬਰ ਗੁਰਦਾਸ ਸਿੰਘ ਬਾਦਲ ਦੇ ਦਿਹਾਂਤ ‘ਤੇ ਪ੍ਰਕਾਸ਼ ਸਿੰਘ ਬਾਦਲ ਆਪਣੇ ਛੋਟੇ ਭਰਾ ਦੇ ਅੰਤਿਮ ਦਰਸ਼ਨ ਕਰਨ ਪਹੁੰਚੇ। ਭਰਾ ਦਾਸ ਦੀ ਮ੍ਰਿਤਕ ਦੇਹ ਨੂੰ ਵੇਖ ਕੇ ਪ੍ਰਕਾਸ਼ ਸਿੰਘ ਬਾਦਲ ਦੇਹ ਵਾਲੇ ਬਕਸੇ ਨਾਲ ਲਿਪਟ ਕੇ ਰੋਣ ਲਗ ਪਏ। ਭਰਾਵਾਂ ਦੇ ਵਿਛੋੜੇ ਦਾ ਦੁੱਖ ਦੇਖ ਕੇ ਉੱਥੇ ਮੌਜੂਦ ਸਭ ਦੀਆਂ ਅੱਖਾਂ ਭਰ ਆਈਆਂ। ਉਨ੍ਹਾਂ ਨੇ ਕਿਹਾ ਉਹ ਆਖਰੀ ਵਾਰ ਦਾਸ ਜੀ ਨੂੰ ਮਿਲ ਵੀ ਨਾ ਸਕੇ। ਇਸ ਮੌਕੇ ਸੁਖਬੀਰ ਸਿੰਘ ਬਾਦਲ, ਮਨਪ੍ਰੀਤ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹੋਰ ਪਰਿਵਾਰਕ ਮੈਬਰਾਂ ਨੇ ਵੱਡੇ ਬਾਦਲ ਨੂੰ ਦਿਲਾਸਾ ਦਿੰਦੇ ਸੰਭਾਲਿਆ।

ਦੱਸ ਦੇਈਏ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਗੁਰਦਾਸ ਬਾਦਲ ਦਾ ਬੀਤੀ ਦੇਰ ਰਾਤ ਫੋਰਟਿਸ ਹਸਪਤਾਲ ਮੁਹਾਲੀ ਵਿਖੇ ਦੇਹਾਂਤ ਹੋ ਗਿਆ। ਸਾਬਕਾ ਸੰਸਦ ਮੈਂਬਰ ਗੁਰਦਾਸ ਬਾਦਲ ਦੀ ਸਿਹਤ ਵਿਗੜਨ ਤੋਂ ਬਾਅਦ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦਾ ਅੰਤਿਮ ਸਸਕਾਰ ਕੁਝ ਹੀ ਦੇਰ ‘ਚ ਉਨ੍ਹਾਂ ਦੇ ਪਿੰਡ ਬਾਦਲ ਵਿਖੇ ਹੋਵੇਗਾ। ਮਨਪ੍ਰੀਤ ਬਾਦਲ ਨੇ ਅਪੀਲ ਕੀਤੀ ਕਿ ਕੋਈ ਵੀ ਉਨ੍ਹਾਂ  ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਨਹੀਂ ਹੋਵੇਗਾ।ਇਸ ਤੋਂ ਪਹਿਲਾਂ 19 ਮਾਰਚ ਨੂੰ ਮਨਪ੍ਰੀਤ ਦੀ ਮਾਂ ਹਰਮਿੰਦਰ ਕੌਰ (74) ਦੀ ਵੀ ਮੌਤ ਹੋ ਗਈ ਸੀ।

https://www.facebook.com/badalmanpreetsingh/posts/3125249820866851

 

 

Share This Article
Leave a Comment