ਨਿਆਰੀ ਸੋਚ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਵਿਸ਼ੇਸ਼

TeamGlobalPunjab
6 Min Read

ਗੁਰੂ ਹਰਿਗੋਬਿੰਦ ਸਾਹਿਬ ਨੇ ਸਿੱਖੀ ਦੀ ਪ੍ਰਫੁੱਲਤਾ ਲਈ ਸ੍ਰੀ ਅਕਾਲ ਤਖਤ ਸਾਹਿਬ ਦਾ ਨਿਰਮਾਣ ਕਰਵਾਇਆ, ਕੀਰਤਪੁਰ ਸਾਹਿਬ ਨਗਰ ਵਸਾਇਆ ਤੇ ਸਿੱਖੀ ਕੇਂਦਰ ਵਜੋਂ ਪ੍ਰਫੁਲੱਤ ਕੀਤਾ। ਗੁਰਮਤਿ ਸੰਗੀਤ ਦੀ ਪ੍ਰਫੁਲੱਤਾ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਵਾਰਾਂ ਨੂੰ ਗਾਇਨ ਕਰਨ ਦੀ ਪਰੰਪਰਾ ਤੋਰੀ। ਢਾਡੀ ਨੱਥਾ ਅਬਦੁਲਾ ਨੂੰ ਆਪਣੇ ਦਰਬਾਰ ਵਿੱਚ ਵਿਸ਼ੇਸ਼ ਰੂਪ ਵਿੱਚ ਰੱਖਿਆ। ਆਪ ਨੇ ਜਹਾਂਗੀਰ ਦੀ ਕੈਦ ਵਿੱਚੋਂ 52 ਰਾਜਪੂਤ ਰਾਜਿਆਂ ਨੂੰ ਗਵਾਲੀਆਰ ਦੇ ਕਿਲੇ ਵਿਚੋਂ ਛੁਡਵਾਇਆ ਜਿਸ ਕਰਕੇ ਆਪ ਨੂੰ ਬੰਦੀ ਛੋੜ ਦਾਤਾ ਵੀ ਆਖਿਆ ਜਾਂਦਾ ਹੈ। ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੀ ਕਹਿਣੀ ਨੂੰ ਅਮਲੀ ਰੂਪ ਦਿੰਦਿਆਂ ਪੀਰੀ ਖਾਤਰ ਮੀਰੀ ਦਾ ਪ੍ਰਯੋਗ ਵੀ ਕੀਤਾ। ਆਪ ਨੇ ਚਾਰ ਜੰਗਾਂ ਕੀਤੀਆਂ ਜਿੰਨਾਂ ਨੇ ਸਿੱਖਾਂ ਨੂੰ ਜੁਝਾਰੂ ਕੌਮ ਦੇ ਰੂਪ ਵਿੱਚ ਮੂਰਤੀਮਾਨ ਕੀਤਾ ਤੇ ਜਾਲਮਾਂ ਨੂੰ ਸਿੱਖ ਦੇ ਬਹਾਦਰੀ ਨਾਲ ਠਾਠਾਂ ਮਾਰਦੇ ਸਰੂਪ ਦੇ ਵੀ ਚੰਗੇ ਦਰਸ਼ਨ ਕਰਵਾਏ।


-ਡਾ. ਗੁਰਦੇਵ ਸਿੰਘ

ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ

ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ 

ਦਲ ਭੰਜਨ ਗੁਰ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ॥

ਸਿੱਖ ਧਰਮ ਨੇ ਧਰਮ ਦੀ ਦੁਨੀਆਂ ਵਿੱਚ ਸੰਤ ਤੇ ਸਿਪਾਹੀ ਦੀ ਵਿਲੱਖਣ ਤੇ ਨਿਵੇਕਲੀ ਸ਼ਖਸ਼ੀਅਤ ਦੀ ਘਾੜਤ ਘੜੀ। ਅੱਜ ਦੁਨੀਆਂ ਸਿੱਖਾਂ ਦੀ ਭਗਤੀ ਤੇ ਸ਼ਕਤੀ ਦੇ ਲੋਹੇ ਨੂੰ ਮੰਨਦੀ ਹੈ। ਭਗਤੀ ਤੇ ਸ਼ਕਤੀ ਦਾ ਇਹ ਸੁਮੇਲ ਕਰਨ ਵਾਲੇ, ਮੀਰੀ ਤੇ ਪੀਰੀ ਦੇ ਮਾਲਕ, ਸੰਤ ਤੇ ਸਿਪਾਹੀ ਦੀ ਸਖਸ਼ੀਅਤ ਨੂੰ ਘੜਨ ਵਾਲੇ, ਸ੍ਰੀ ਅਕਾਲ ਤਖਤ ਸਾਹਿਬ ਦੇ ਨਿਰਮਾਤਾ, ਮਹਾਂਬਲੀ ਵੱਡ ਸੂਰਮੇ, ਬੰਦੀ ਛੋੜ ਦਾਤਾ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਹੈ।

- Advertisement -

ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਜਨਮ ਮਾਤਾ ਗੰਗਾ ਜੀ ਦੀ ਕੁਖੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ 14 ਜੂਨ 1595 ਈਸਵੀ ਨੂੰ ਪਿੰਡ ਵਡਾਲੀ ਜਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਬਾਲ ਹਰਿਗੋਬਿੰਦ ਨੇ ਆਪਣਾ ਬਚਪਨ ਬਾਬਾ ਬੱਢਾ ਜੀ ਤੇ ਭਾਈ ਗੁਰਦਾਸ ਦੀ ਦੇਖ ਰੇਖ ਵਿੱਚ ਬਿਤਾਈਆ, ਜਿਨ੍ਹਾਂ ਨੇ ਆਪ ਨੂੰ ਸਸ਼ਤਰ ਅਤੇ ਸ਼ਾਸ਼ਤਰ ਵਿਦਿਆ ਵਿੱਚ ਨਿੰਪੁਨ ਕੀਤਾ। ਬਚਪਨ ਵਿੱਚ ਚੇਚਕ ਦੀ ਭਿਆਨਕ ਬਿਮਾਰੀ ਦੇ ਨਾਲ ਨਾਲ ਆਪ ਨੂੰ ਕਈ ਮੁਸਕਿਲਾਂ ਦਾ ਕਰਨਾ ਸਹਾਮਣਾ ਕਰਨਾ ਪਿਆ। ਆਪ ਦਾ ਤਾਇਆ ਪ੍ਰਿਥੀਚੰਦ, ਗੁਰਗੱਦੀ ਨਾ ਮਿਲਣ ਕਾਰਨ ਆਪ ਦੇ ਪਰਿਵਾਰ ਨਾਲ ਈਰਖਾਲੂ ਬਿਰਤੀ ਰੱਖਦਾ ਸੀ। ਇਸੇ ਬਿਰਤੀ ਦੇ ਚਲਦੇ ਉਸ ਨੇ ਆਪ ਨੂੰ ਜਾਨੋ ਮਾਰਨ ਦੇ ਕਈ ਯਤਨ ਕੀਤੇ। ਉਸ ਨੇ ਜ਼ਹਿਰ ਦੇਣ ਤੋਂ ਲੈ ਕੇ ਸੱਪ ਦੇ ਰਾਹੀਂ ਮਾਰਨ ਦੀਆਂ ਕਈ ਅਸਫਲ ਕੋਸ਼ਿਸ਼ਾਂ ਕੀਤੀਆਂ ਪ੍ਰੰਤੂ ਉਹ ਆਪ ਦਾ ਵਾਲ ਵੀ ਵਿੰਙਾ ਨਾ ਕਰ ਸਕਿਆ। ਆਪ ਮਹਿਜ 11 ਸਾਲ ਦੀ ਉਮਰ ਦੇ ਸਨ ਜਦੋਂ ਗੁਰੂ ਪਿਤਾ ਨੂੰ ਲਾਹੌਰ ਵਿਖੇ ਸਮੇਂ ਦੀ ਜ਼ਾਲਮ ਸਰਕਾਰ ਨੇ ਸ਼ਹੀਦ ਕਰ ਦਿੱਤਾ। ਗੁਰੂ ਪਿਤਾ ਦੀ ਸ਼ਹੀਦੀ ਤੋਂ ਬਾਅਦ ਆਪ ਗੁਰੂ ਪਿਤਾ ਦੀ ਇੱਛਾ ਅਨੁਸਾਰ ਗੁਰੂ ਨਾਨਕ  ਗੱਦੀ ’ਤੇ ਸ਼ਸ਼ਤਰ ਧਾਰੀ ਹੋ ਕੇ ਬਿਰਾਜਮਾਨ ਹੋਏ। ਆਪ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਜਿਸ ਦਾ ਸਿੱਧਾ ਸੰਕੇਤ ਸੀ ਕਿ ਹੁਣ ਧਰਮ ਦੇ ਨਾਲ-ਨਾਲ ਸਿੱਖਾਂ ਨੂੰ ਰਾਜਨੀਤੀ ਵਿੱਚ ਨਿਪੁੰਨ ਕਰਨਾ ਸੀ।

ਪੂਰਵਲੇ ਗੁਰੂ ਸਹਿਬਾਨ ਵਲੋਂ ਸਿੱਖ ਦੀ ਸਿਰਜੀ ਅਧਿਆਤਮਕ ਸਖ਼ਸ਼ੀਅਤ ਦੇ ਦਾਇਰੇ ਨੂੰ ਆਪ ਨੇ ਹੋਰ ਵਿਸ਼ਾਲ ਕੀਤਾ। ਆਪ ਨੇ ਸਿੱਖ ਦੇ ਹੱਥ ਵਿੱਚ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਫੜਾ ਉਪਦੇਸ਼ ਦਿੱਤਾ ਕਿ ਲੋੜ ਪੈਣ ’ਤੇ ਜਦੋਂ ਜ਼ੁਲਮ ਸਭ ਹੱਦਾਂ ਪਾਰ ਕਰ ਜਾਵੇ ਤਾਂ ਉਸ ਸਮੇਂ ਤਲਵਾਰ ਚੁਕੱਣੀ ਬਿਲਕੁੱਲ ਜਾਇਜ ਹੈ। ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੀ ਕਹਿਣੀ ਨੂੰ ਅਮਲੀ ਰੂਪ ਦਿੰਦਿਆਂ ਪੀਰੀ ਖਾਤਰ ਮੀਰੀ ਦਾ ਪ੍ਰਯੋਗ ਵੀ ਕੀਤਾ। ਆਪ ਨੇ ਚਾਰ ਜੰਗਾਂ ਕੀਤੀਆਂ ਜਿੰਨਾਂ ਨੇ ਸਿੱਖਾਂ ਨੂੰ ਜੁਝਾਰੂ ਕੌਮ ਦੇ ਰੂਪ ਵਿੱਚ ਮੂਰਤੀਮਾਨ ਕੀਤਾ ਤੇ ਜਾਲਮਾਂ ਨੂੰ ਸਿੱਖ ਦੇ ਬਹਾਦਰੀ ਨਾਲ ਠਾਠਾਂ ਮਾਰਦੇ ਸਰੂਪ ਦੇ ਵੀ ਚੰਗੇ ਦਰਸ਼ਨ ਕਰਵਾਏ। ਗੁਰੂ ਸਾਹਿਬ ਨੇ ਇਨ੍ਹਾਂ ਜੰਗਾਂ ਦੇ ਜਰਨੈਲਾਂ ਨੂੰ ਖੁਦ ਆਪ ਮੌਤ ਦੇ ਘਾਟ ਉਤਾਰਿਆ। ਆਪ ਕੋਲ 300 ਘੋੜਸਵਾਰ, ਅਸਤਬਲ ਵਿੱਚ 800 ਘੋੜੇ ਅਤੇ 60 ਮਿਸ਼ਾਲਚੀ ਹਰ ਵਕਤ ਤਿਆਰ ਬਰ ਤਿਆਰ ਰਹਿੰਦੇ ਸਨ। ਗੁਰੂ ਹਰਿਗੋਬਿੰਦ ਸਾਹਿਬ ਨੇ ਲਗਭਗ 39 ਸਾਲ ਸਿੱਖਾਂ ਨੂੰ ਛੇਵੇਂ ਨਾਨਕ ਦੇ ਰੂਪ ਵਿੱਚ ਸੱਚ  ਦੇ ਮਾਰਗ ਦਾ ਉਪਦੇਸ਼ ਦਿੱਤਾ। ਆਪ ਜੀ ਦੇ ਤਿੰਨ ਮਹਲ ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ ਤੇ ਮਾਤਾ ਮਹਾਂਦੇਵੀ ਜੀ ਸਨ। ਆਪ ਦੇ ਪੰਜ ਸਪੁੱਤਰ ਬਾਬਾ ਗੁਰਦਿੱਤਾ ਜੀ, ਸੂਰਜ ਮੱਲ ਜੀ, ਅਨੀ ਰਾਇ ਜੀ, ਬਾਬਾ ਅੱਟਲ ਰਾਇ ਜੀ, ਗੁਰੂ ਤੇਗ ਬਹਾਦਰ ਜੀ ਅਤੇ ਇੱਕ ਸਪੁਤਰੀ ਬੀਬੀ ਵੀਰੋ ਜੀ ਸਨ।

ਗੁਰੂ ਹਰਿਗੋਬਿੰਦ ਸਾਹਿਬ ਨੇ ਸਿੱਖੀ ਦੀ ਪ੍ਰਫੁੱਲਤਾ ਲਈ ਸ੍ਰੀ ਅਕਾਲ ਤਖਤ ਸਾਹਿਬ ਦਾ ਨਿਰਮਾਣ ਕਰਵਾਇਆ, ਕੀਰਤਪੁਰ ਸਾਹਿਬ ਨਗਰ ਵਸਾਇਆ ਤੇ ਸਿੱਖੀ ਕੇਂਦਰ ਵਜੋਂ ਪ੍ਰਫੁਲੱਤ ਕੀਤਾ।  ਗੁਰਮਤਿ ਸੰਗੀਤ ਦੀ ਪ੍ਰਫੁਲੱਤਾ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਵਾਰਾਂ ਨੂੰ ਗਾਇਨ ਕਰਨ ਦੀ ਪਰੰਪਰਾ ਤੋਰੀ। ਢਾਡੀ ਨੱਥਾ ਅਬਦੁਲਾ ਨੂੰ ਆਪਣੇ ਦਰਬਾਰ ਵਿੱਚ ਇਸ ਹਿਤ ਵਿਸ਼ੇਸ਼ ਰੂਪ ਵਿੱਚ ਰੱਖਿਆ। ਆਪ ਨੇ ਜਹਾਂਗੀਰ ਦੀ ਕੈਦ ਵਿੱਚੋਂ 52 ਰਾਜਪੂਤ ਰਾਜਿਆਂ ਨੂੰ ਗਵਾਲੀਆਰ ਦੇ ਕਿਲੇ ਵਿਚੋਂ ਛੁਡਵਾਇਆ ਜਿਸ ਕਰਕੇ ਆਪ ਨੂੰ ਬੰਦੀ ਛੋੜ ਦਾਤਾ ਵੀ ਆਖਿਆ ਜਾਂਦਾ ਹੈ।

ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸਿੱਖ ਦੀ ਸ਼ਖਸ਼ੀਅਤ ਵਿੱਚ ਇਤਿਹਾਸਕ ਬਦਲਾਅ ਲਿਆਂਦਾ ਜਿਸ ਦਾ ਨਤੀਜਾ ਇਹ ਹੋਇਆ ਕਿ ਅੱਜ ਅਸੀਂ ਸਿੱਖ ਇਤਿਹਾਸ ਵਿੱਚ ਵੱਡੇ ਵੱਡੇ ਸਿੱਖ ਸੂਰਮਿਆਂ ਦੇ ਦਰਸ਼ਨ ਕਰਦੇ ਹਾਂ। ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਹਰੀ ਸਿੰਘ ਨਲੂਆ ਵਰਗੇ ਅਜਿਹੇ ਸਿੱਖ ਯੋਧੇ ਪੈਦਾ ਹੋਏ ਜਿਨ੍ਹਾਂ ਦਾ ਸਾਰੀ ਦੁਨੀਆਂ ਵਿੱਚ ਸਾਨੀ ਨਹੀਂ ਮਿਲਦਾ। ਸੋ ਅਜਿਹੇ ਵਡਸੂਰਮੇ, ਬੰਦੀ ਛੋੜ ਦਾਤੇ, ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਅਸੀਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਹਾਂ।

 

- Advertisement -
Share this Article
Leave a comment