ਗੁਰਦਾਸਪੁਰ: ਪੰਜਾਬ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਫ਼ੀਸ ਵਸੂਲੀ ਦਾ ਮਾਮਲਾ ਹਾਲੇ ਵੀ ਭਖਦਾ ਜਾ ਰਿਹਾ ਹੈ। ਗੁਰਦਾਸਪੁਰ ਦੇ ਬਟਾਲਾ ਵਿੱਚ ਇੱਕ ਪ੍ਰਾਈਵੇਟ ਸਕੂਲ ਬਾਹਰ ਮਾਪਿਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਬਟਾਲਾ ਦੇ ਪਿੰਡ ਪੰਜਗਰਾਈਂ ਦੇ ਇੱਕ ਨਿੱਜੀ ਸਕੂਲ ਦੇ ਗੇਟ ਬਾਹਰ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ।
ਪ੍ਰਦਰਸ਼ਨ ਕਰ ਰਹੇ ਪਰਿਵਾਰਾਂ ਨੇ ਆਰੋਪ ਲਗਾਇਆ ਕਿ ਸਕੂਲ ਸਟਾਫ ਵਲੋਂ ਉਨ੍ਹਾਂ ਦੇ ਬੱਚਿਆ ਨੂੰ ਔਨਲਾਈਨ ਪੜਾਈ ਤਾਂ ਕਾਰਵਾਈ ਜਾ ਰਹੀ ਹੈ। ਪਰ ਉਨ੍ਹਾਂ ‘ਤੇ ਇਹ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਐਡਮਿਸ਼ਨ ਫੀਸ ਅਤੇ ਟਿਉਸ਼ਨ ਫੀਸ ਦੇਣ, ਜਦਕਿ ਪਰਿਵਾਰਾਂ ਨੇ ਆਖਿਆ ਕਿ ਉਹ ਸਕੂਲ ਪ੍ਰਸ਼ਾਸ਼ਨ ਨੂੰ ਅਪੀਲ ਕਰ ਚੁੱਕੇ ਹਨ ਕਿ ਕੋਰੋਨਾ ਮਹਾਮਾਰੀ ਦੇ ਚਲਦੇ ਉਨ੍ਹਾਂ ਦੇ ਹਾਲਾਤ ਬੁਰੇ ਹਨ।
ਸਕੂਲ ਉਨ੍ਹਾਂ ਨੂੰ ਇਕ ਸਾਲ ਲਈ ਟਿਊਸ਼ਨ ਫੀਸ ‘ਚ ਕੁਝ ਰਿਅਇਅਤ ਦੇਵੇ ਪਰ ਸਕੂਲ ਵਲੋਂ ਉਲਟ ਪੂਰੀ ਟਿਉਸ਼ਨ ਫੀਸ ਦੇ ਨਾਲ ਨਾਲ ਐਡਮਿਸ਼ਨ ਫੀਸ ਦੀ ਮੰਗ ਕੀਤੀ ਜਾ ਰਹੀ ਹੈ। ਮਾਪਿਆਂ ਨੇ ਅਪੀਲ ਕੀਤੀ ਕਿ ਉਨ੍ਹਾਂ ਦੇ ਬਚਿਆ ਦੀ ਪੜਾਈ ‘ਤੇ ਵੀ ਅਸਰ ਪੈ ਰਿਹਾ ਹੈ। ਸਕੂਲ ਪ੍ਰਸ਼ਾਸ਼ਨ ਉਨ੍ਹਾਂ ‘ਤੇ ਜ਼ਬਰਦਸਤੀ ਦਬਾਅ ਬਣਾ ਰਿਹਾ ਹੈ।