ਚੰਡੀਗੜ੍ਹ: ਯੂਥ ਵਿੰਗ ਸ਼੍ਰਮੋਣੀ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੱਜ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰ ਦਿੱਤਾ।
ਰੋਮਾਣਾ ਨੇ ਦੱਸਿਆ ਕਿ ਜਿਸ ਨੌਂਜਵਾਨ ਆਗੂ ਨੂੰ ਯੂਥ ਵਿੰਗ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸੁਰੇਸ਼ ਸ਼ਰਮਾ ਐਮ ਸੀ ਮਲੌਟ ਦਾ ਨਾਮ ਸ਼ਾਮਲ ਹਨ ਅਤੇ ਹਰਜੀਤ ਸਿੰਘ ਡਬਵਾਲੀ ਨੂੰ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ।
ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਹਰਜੀਤ ਸਿੰਘ ਸਿਵੀਆ ਬਠਿੰਡਾ, ਵਰਿੰਦਰ ਪਾਲ ਸਿੰਘ ਪਾਲੀ ਜਗਰਾਓਂ, ਵਿਨੈ ਬੰਸਲ ਸੋਨੀ ਜੈਤੋਂ, ਬਲਰਾਜ ਸਿੰਘ ਮਹਿਰੋਂ, ਗੁਰਿੰਦਰ ਸਿੰਘ ਬੱਬੂ ਮੁਕੇਰੀਆਂ, ਗੁਰਦੇਵ ਸਿੰਘ ਪਹਿਲਵਾਨ ਮੁਕੇਰੀਆਂ, ਦਲਜੀਤ ਸਿੰਘ ਅੰਮ੍ਰਿਤਸਰ ਦੱਖਣੀ, ਕਰਨਬੀਰ ਸਿੰਘ ਅੰਮ੍ਰਿਤਸਰ ਦੱਖਣੀ, ਹਰਮੀਤ ਸਿੰਘ ਬਹੀਆ, ਸੁਰੇਸ਼ ਸ਼ਰਮਾ ਐਮ ਸੀ ਮਲੌਟ, ਮਲਕੀਤ ਸਿੰਘ ਸੁਬਾਨਾ ਜਲੰਧਰ ਕੈਂਟ ਦੇ ਨਾਮ ਸ਼ਾਮਲ ਹਨ।
ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਨਿਤਿਨ ਜੈਨ ਜਗਰਾਓਂ, ਬਲਵੀਰ ਸਿੰਘ ਗਿੱਲ ਜਗਰਾਓਂ, ਪਰਮ ਸਿੰਘ ਮੰਗਾ ਗਿੱਦੜਬਾਹਾ, ਹਰਜਿੰਦਰ ਸਿੰਘ ਸਮਾਘ ਗਿਦੱੜਬਾਹਾ, ਤਰਸੇਮ ਸਿੰਘ ਮਨਿਆਂਵਾਲਾ ਗਿੱਦੜਬਾਹਾ ਅਤੇ ਕ੍ਰਿਸ਼ਨ ਧਨੌਲਾ ਪਟਿਆਲਾ ਸ਼ਹਿਰੀ ਦੇ ਨਾਮ ਸ਼ਾਮਲ ਹਨ।
ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਐਡਵੋਕੇਟ ਜਗਤਾਰ ਸਿੰਘ ਸੇਮਾ, ਸੁਖਰਾਜ ਸਿੰਘ ਬੀਬੀਵਾਲਾ, ਨਵਦੀਪ ਕੁਮਾਰ ਭੁੱਚੋ ਦੇ ਨਾਮ ਸ਼ਾਮਲ ਹਨ ।