ਇਸਲਾਮਾਬਾਦ: ਪਾਕਿਸਤਾਨ ਦੀ ਪਹਿਲੀ ਸਿੱਖ ਪੱਤਰਕਾਰ ਮਨਮੀਤ ਕੌਰ ਨੂੰ ਤੀਹ ਸਾਲ ਤੋਂ ਘੱਟ ਉਮਰ ਦੇ ਦੁਨੀਆ ਦੀ ਸਭ ਤੋਂ ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਸੂਚੀ ਬ੍ਰਿਟੇਨ ਸਥਿਤ ਇਕ ਆਲਮੀ ਜਥੇਬੰਦੀ ਵੱਲੋਂ ਤਿਆਰ ਕੀਤੀ ਗਈ ਹੈ।
‘ਦਿ ਸਿੱਖ ਗਰੁੱਪ ਨਾਮ ਦੀ ਇਸ ਜਥੇਬੰਦੀ ਨੇ ਪਾਕਿਸਤਾਨ ਦੀ 25 ਸਾਲਾ ਮਨਮੀਤ ਕੌਰ ਨੂੰ ਇਸ ਸੂਚੀ ਵਿਚ ਸ਼ਾਮਲ ਕਰਦਿਆਂ ਅੈਵਾਰਡ ਦੇਣ ਦਾ ਐਲਾਨ ਕੀਤਾ ਹੈ।
ਮਨਮੀਤ ਕੌਰ ਨੂੰ ਅਗਲੇ ਸਾਲ ਬਰਤਾਨੀਆ ਵਿਚ ਕਰਵਾਏ ਜਾਣ ਵਾਲੇ ਪ੍ਰੋਗਰਾਮ ਵਿਚ ਪੁਰਸਕਾਰ ਦਿੱਤਾ ਜਾਵੇਗਾ। ਪਿਸ਼ਾਵਰ ਦੀ ਰਹਿਣ ਵਾਲੀ ਮਨਮੀਤ ਸਮਾਜ ਸੇਵੀ ਵੀ ਹੈ। ਉਨ੍ਹਾ ਨੂੰ ਘੱਟ ਗਿਣਤੀਆਂ ਲਈ ਕੰਮ ਕਰਨ ਲਈ ਪਾਕਿਸਤਾਨ ਵਿਚ ਵੀ ਕਈ ਪੁਰਸਕਾਰ ਮਿਲ ਚੁੱਕੇ ਹਨ।