ਪਾਕਿਸਤਾਨ ‘ਚ ਟਰੇਨ ਅਤੇ ਸਿੱਖ ਸ਼ਰਧਾਲੂਆਂ ਨਾਲ ਭਰੀ ਬੱਸ ਦੀ ਟੱਕਰ, ਲਗਭਗ 20 ਦੀ ਮੌਤ

TeamGlobalPunjab
2 Min Read

ਇਸ‍ਲਾਮਾਬਾਦ: ਪਾਕਿਸਤਾਨ ਦੇ ਸ਼ੇਖੁਪੁਰਾ ਵਿੱਚ ਇੱਕ ਟਰੇਨ ਅਤੇ ਸਿੱਖ ਸ਼ਰਧਾਲੂਆਂ ਨਾਲ ਭਰੀ ਬੱਸ ਦੀ  ਭਿਆਨਕ ਟੱਕਰ ਵਿੱਚ ਲਗਭਗ 20 ਦੀ ਮੌਤ ਹੋ ਗਈ ਹੈ, ਜਿਨ੍ਹਾਂ ‘ਚ ਜ਼ਿਆਦਾਤਰ ਸਿੱਖ ਸ਼ਰਧਾਲੂ ਦੱਸੇ ਜਾ ਰਹੇ ਹਨ। ਡਾਨ ਨਿਊਜ਼ ਦੀ ਖਬਰ ਮੁਤਾਬਕ, ਇਹ ਦਰਦਨਾਕ ਹਾਦਸਾ ਨਨਕਾਣਾ ਸਾਹਿਬ ਦੇ ਨੇੜ੍ਹੇ ਬਿਨ੍ਹਾ ਫਾਟਕ ਵਾਲੀ ਕਰਾਸਿੰਗ ‘ਤੇ ਵਾਪਰਿਆ।

ਰਿਪੋਰਟਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਹ ਸ਼ਰਧਾਲੂ ਨਨਕਾਣਾ ਸਾਹਿਬ ਤੋਂ ਪਰਤ ਰਹੇ ਸਨ। ਇਸ ਹਾਦਸੇ ਵਿੱਚ ਕਈ ਲੋਕ ਜ਼ਖ਼ਮੀ ਵੀ ਦੱਸੇ ਜਾ ਰਹੇ ਹਨ। ਜ਼ਖ਼ਮੀਆਂ ਨੂੰ ਨੇੜ੍ਹੇ ਹਸ‍ਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।

ਹਾਲਾਂਕਿ ਕਿੰਨੇ ਲੋਕ ਇਸ ਹਾਦਸੇ ‘ਚ ਮਾਰੇ ਗਏ ਹਨ, ਇਸ ਦੀ ਆਧਿਕਾਰਿਤ ਪੁਸ਼ਟੀ ਪ੍ਰਸ਼ਾਸਨ ਵਲੋਂ ਨਹੀਂ ਕੀਤੀ ਗਈ ਹੈ। ਹਾਦਸੇ ਦੀ ਵਜ੍ਹਾ ਦਾ ਵੀ ਹਾਲੇ ਪਤਾ ਨਹੀਂ ਲਗ ਸਕਿਆ ਹੈ।

ਮਨਜਿੰਦਰ ਸਿਰਸਾ ਨੇ ਟਵੀਟ ਕਰ ਇਮਰਾਨ ਖਾਨ ਨੂੰ ਇਸ ਹਾਦਸੇ ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਜੇ ਇਹ ਯੋਜਨਾਬਧ ਹਮਲਾ ਹੈ, ਤਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

Share This Article
Leave a Comment