ਲਾਹੌਰ: ਪਾਕਿਸਤਾਨ ਦੇ ਲਾਹੌਰ ‘ਚ ਕੁਝ ਵਿਦਿਆਰਥੀਆਂ ਵਿਚਾਲੇ ਤਿੱਖੀ ਝੜਪ ਹੋਣ ਦੀ ਖਬਰ ਮਿਲੀ ਹੈ। ਇਹ ਝੜਪ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵਿੱਚ ਦੇਖਣ ਨੂੰ ਮਿਲੀ ਜਿੱਥੇ ਦੋ ਗਰੁੱਪ ਆਪਸ ਦੇ ਵਿੱਚ ਭਿੜ ਗਏ।
ਝਗੜਾ ਹੋਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਤੇ ਇਸ ਹਿੰਸਕ ਝੜਪ ਦੌਰਾਨ ਇੱਕ ਦਰਜਨ ਵਿਦਿਆਰਥੀ ਜ਼ਖਮੀ ਹੋਏ ਨੇ ਵਿਦਿਆਰਥੀਆਂ ਦੀ ਲੜਾਈ ਨੂੰ ਛੁਡਵਾਉਣ ਆਏ ਸਿਕਿਓਰਟੀ ਗਾਰਡ ਵੀ ਜ਼ਖਮੀ ਹੋ ਗਏ।
ਦਸ ਸਿਕਿਓਰਿਟੀ ਗਾਰਡ ਜਿਨ੍ਹਾਂ ਦੇ ਮਾਮੂਲੀ ਸੱਟਾ ਲੱਗੀਆਂ ਇਨ੍ਹਾਂ ਨੂੰ ਹਸਪਤਾਲ ‘ਚ ਵੀ ਦਾਖਲ ਕਰਵਾ ਦਿੱਤਾ ਗਿਆ। ਵਿਦਿਆਰਥੀਆਂ ਦੀ ਲੜਾਈ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਤੇ ਕਾਬੂ ਪਾਇਆ ਅਤੇ ਮਾਹੌਲ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ।
ਹਿੰਸਕ ਝੜਪ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦੇ ਵਿੱਚ ਮਾਹੌਲ ਕਾਫੀ ਗਰਮਾ ਗਿਆ ਯੂਨੀਵਰਸਿਟੀ ਦੇ ਅੰਦਰ ਪੈਦਾ ਹੋਇਆ ਮਾਹੌਲ ਜਦੋਂ ਸ਼ਾਂਤ ਨਾ ਹੋਇਆ ਤਾਂ ਵਿਦਿਆਰਥੀਆਂ ਨੇ ਸੜਕ ਤੇ ਆ ਕੇ ਨਾਅਰੇਬਾਜ਼ੀ ਕੀਤੀ ਅਤੇ ਇਨਸਾਫ ਦੀ ਗੁਹਾਰ ਲਗਾਈ।