ਪਾਕਿਸਤਾਨ ‘ਚ ਚਾਕਲੇਟ ਚੋਰੀ ਕਰਨ ਦੇ ਸ਼ੱਕ ‘ਚ 13 ਸਾਲ ਦੀ ਬੱਚੀ ਨੂੰ ਮਿਲੀ ਮੌਤ ਦੀ ਸਜ਼ਾ! ਪੂਰੇ ਦੇਸ਼ ‘ਚ ਰੋਸ

Global Team
3 Min Read

ਰਾਵਲਪਿੰਡੀ: ਪਾਕਿਸਤਾਨ ਦੇ ਰਾਵਲਪਿੰਡੀ ਤੋਂ ਇੱਕ ਭਿਆਨਕ ਘਟਨਾ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਦੇਸ਼ ਭਰ ਵਿੱਚ ਗੁੱਸੇ ਦਾ ਮਾਹੌਲ ਹੈ। ਇੱਥੇ ਇੱਕ 13 ਸਾਲ ਦੀ ਕੁੜੀ ਦਾ ਉਸਦੇ ਆਪਣੇ ਮਾਲਕਾਂ ਨੇ ਚਾਕਲੇਟ ਚੋਰੀ ਕਰਨ ਦੇ ਸ਼ੱਕ ਵਿੱਚ ਕਤਲ ਕਰ ਦਿੱਤਾ। ਰਿਪੋਰਟਾਂ ਅਨੁਸਾਰ, ਲੜਕੀ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਪਿਛਲੇ ਬੁੱਧਵਾਰ ਨੂੰ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ। ਪੁਲਿਸ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੌਤ ਤੋਂ ਪਹਿਲਾਂ ਉਸਨੂੰ ਬੇਰਹਿਮੀ ਨਾਲ ਤਸੀਹੇ ਦਿੱਤੇ ਗਏ ਸਨ। ਇਸ ਮਾਮਲੇ ਵਿੱਚ, ਪੁਲਿਸ ਨੇ ਰਾਸ਼ਿਦ ਸ਼ਫੀਕ ਅਤੇ ਉਸਦੀ ਪਤਨੀ ਸਨਾ ਦੇ ਨਾਲ-ਨਾਲ ਪਰਿਵਾਰ ਲਈ ਕੰਮ ਕਰਨ ਵਾਲੇ ਇੱਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਕੁੜੀ ਰਾਸ਼ਿਦ ਦੇ ਘਰ ਘਰੇਲੂ ਨੌਕਰ ਵਜੋਂ ਕੰਮ ਕਰਦੀ ਸੀ। ਬੱਚੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣ ਤੋਂ ਬਾਅਦ, ਰਾਸ਼ਿਦ ਦੇ ਪਰਿਵਾਰ ਨੇ ਹਸਪਤਾਲ ਨੂੰ ਦੱਸਿਆ ਕਿ ਬੱਚੀ ਦੇ ਪਿਤਾ ਦੀ ਮੌਤ ਹੋ ਗਈ ਹੈ ਅਤੇ ਉਸਦੀ ਮਾਂ ਮੌਜੂਦ ਨਹੀਂ ਹੈ।

ਇਸ ਦੌਰਾਨ, ਇਕਰਾ ਦੇ ਪਿਤਾ, ਸਨਾ ਉੱਲਾਹ ਨੇ ਦੱਸਿਆ: “ਉਸਦੇ ਜਾਣ ਨਾਲ ਮੈ ਅੰਦਰੋਂ ਪੂਰੀ ਤਰ੍ਹਾਂ ਟੁੱਟ ਗਿਆ ਹਾਂ।” ਸਨਾ ਉੱਲਾਹ ਨੇ ਦੱਸਿਆ ਕਿ ਉਸਨੂੰ ਪਿਛਲੇ ਬੁੱਧਵਾਰ ਨੂੰ ਪੁਲਿਸ ਦਾ ਫ਼ੋਨ ਆਇਆ। ਜਦੋਂ ਉਹ ਹਸਪਤਾਲ ਪਹੁੰਚੇ ਤਾਂ ਉਹ ਬੇਹੋਸ਼ ਸੀ। ਥੋੜ੍ਹੀ ਦੇਰ ਬਾਅਦ ਉਸਦੀ ਮੌਤ ਹੋ ਗਈ। ਇਕਰਾ ਦੇ ਪਿਤਾ ਨੇ ਕਿਹਾ ਕਿ ਇਕਰਾ ਨੇ 8 ਸਾਲ ਦੀ ਉਮਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਆਰਥਿਕ ਤੰਗੀ ਕਾਰਨ ਉਸ ਕੋਲ ਉਸਨੂੰ ਕੰਮ ‘ਤੇ ਭੇਜਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਪਿਤਾ ਦੇ ਅਨੁਸਾਰ, ਕਈ ਥਾਵਾਂ ‘ਤੇ ਕੰਮ ਕਰਨ ਤੋਂ ਬਾਅਦ, ਉਸਨੂੰ ਦੋ ਸਾਲ ਪਹਿਲਾਂ ਇਸ ਜੋੜੇ ਨੇ ਨੌਕਰੀ ‘ਤੇ ਰੱਖਿਆ ਸੀ, ਜਿੱਥੇ ਉਸਨੂੰ ਲਗਭਗ 28 ਡਾਲਰ ਪ੍ਰਤੀ ਮਹੀਨਾ ਤਨਖਾਹ ਮਿਲਦੀ ਸੀ।

ਪੁਲਿਸ ਨੇ ਕਿਹਾ ਕਿ ਇਕਰਾ ‘ਤੇ ਉਸਦੇ ਮਾਲਕਾਂ ਨੇ ਚਾਕਲੇਟ ਚੋਰੀ ਕਰਨ ਦਾ ਦੋਸ਼ ਲਗਾਇਆ ਸੀ। ਪੁਲਿਸ ਅਨੁਸਾਰ, ਮਾਰਨ ਤੋਂ ਪਹਿਲਾਂ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਉਸਦੇ ਹੱਥਾਂ ਅਤੇ ਲੱਤਾਂ ਵਿੱਚ ਕਈ ਫ੍ਰੈਕਚਰ ਸਨ। ਸਿਰ ਵਿੱਚ ਵੀ ਗੰਭੀਰ ਸੱਟ ਲੱਗੀ ਸੀ। ਪੁਲਿਸ ਨੇ ਕਿਹਾ ਉਹ ਅੰਤਿਮ ਮੈਡੀਕਲ ਰਿਪੋਰਟ ਦੀ ਉਡੀਕ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਦੇ ਪੰਜਾਬ ਵਿੱਚ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਘਰੇਲੂ ਕੰਮ ਲਈ ਰੱਖਣ ‘ਤੇ ਪਾਬੰਦੀ ਹੈ।

Share This Article
Leave a Comment