ਕਰਾਚੀ : ਕੋਰੋਨਾ ਮਹਾਂਮਾਰੀ ‘ਚ ਪਾਕਿਸਤਾਨ ਵਿੱਚ ਸਕੂਲ ਖੋਲ੍ਹਣ ਨਾਲ ਲਾਗ ਦਾ ਅੰਕੜਾ ਵਧਦਾ ਜਾ ਰਿਹਾ ਹੈ। ਸਿੰਧ ਸੂਬੇ ‘ਚ ਇੱਕ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਵਿੱਚ 380 ਅਧਿਆਪਕ ਅਤੇ ਨੌਨ ਟੀਚਿੰਗ ਸਟਾਫ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ।
380 ਮਾਮਲਿਆਂ ਵਿੱਚੋਂ 246 ਮਾਮਲੇ ਕਰਾਚੀ ਸੂਬੇ ਵਿੱਚ ਪਾਏ ਗਏ ਹਨ। ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ, ਕਿ ਸਕੂਲਾਂ ਨਾਲ ਜੁੜੇ 64,827 ਲੋਕਾਂ ਦਾ 12 ਸਤੰਬਰ ਤੋਂ 2 ਅਕਤੂਬਰ ਤੱਕ ਕੋਰੋਨਾ ਟੈਸਟ ਕੀਤਾ ਗਿਆ ਸੀ। ਜਿਨ੍ਹਾਂ ਵਿੱਚੋਂ 54,199 ਲੋਕਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ, ਜਦਕਿ 10,248 ਵਿਅਕਤੀਆਂ ਦੀ ਰਿਪੋਰਟ ਆਉਣੀ ਬਾਕੀ ਹੈ।
ਪਾਕਿਸਤਾਨ ‘ਚ ਵਧ ਰਹੇ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇੱਕ ਚਿਤਾਵਨੀ ਵੀ ਜਾਰੀ ਕੀਤੀ ਹੈ। ਇਮਰਾਨ ਖਾਨ ਨੇ ਕਿਹਾ ਹੈ ਕਿ ਸਰਦੀਆਂ ਵਿੱਚ ਕੋਰੋਨਾ ਦੇ ਮਾਮਲੇ ਵੱਧ ਸਕਦੇ ਹਨ। ਇਸ ‘ਤੇ ਇਮਰਾਨ ਖਾਨ ਨੇ ਪਾਕਿਸਤਾਨ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਫੇਸ ਮਾਸਕ ਅਤੇ ਸਰੀਰਕ ਦੂਰੀ ਬਣਾਏ ਰੱਖਣ।