ਨਿਊਜ਼ ਡੈਸਕ: ਪਾਕਿਸਤਾਨ ਨੇ ਰੋਮਾਂਚਕ ਮੈਚ ‘ਚ ਅਫਗਾਨਿਸਤਾਨ ਨੂੰ ਇਕ ਵਿਕਟ ਨਾਲ ਹਰਾ ਦਿਤਾ ਹੈ। ਅਫਗਾਨਿਸਤਾਨ ਨੇ ਪਾਕਿਸਤਾਨ ਨੂੰ ਜਿੱਤ ਲਈ 130 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਉਸ ਨੇ 20ਵੇਂ ਓਵਰ ਦੀ ਦੂਜੀ ਗੇਂਦ ‘ਤੇ ਹਾਸਲ ਕਰ ਲਿਆ। ਪਾਕਿਸਤਾਨ ਟੀਮ ਦੀ ਜਿੱਤ ਦੇ ਹੀਰੋ ਨਸੀਮ ਸ਼ਾਹ ਰਹੇ, ਜਿਨ੍ਹਾਂ ਨੇ ਲਗਾਤਾਰ ਦੋ ਛੱਕੇ ਲਗਾ ਕੇ ਟੀਮ ਨੂੰ ਜਿੱਤ ਦਿਵਾਈ ਹੈ।
ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਪ੍ਰਸ਼ੰਸਕਾਂ ਵਿਚਾਲੇ ਮੈਦਾਨ ਤੋਂ ਸ਼ੁਰੂ ਹੋਈ ਇਹ ਝੜਪ ਅੱਗੇ ਵਧਦੇ ਹੀ ਲੜਾਈ ਵਿਚ ਬਦਲ ਗਈ। ਸ਼ਾਰਜਾਹ ਸਟੇਡੀਅਮ ਦੇ ਅੰਦਰ ਅਤੇ ਬਾਹਰ ਤੋਂ ਕਈ ਵੀਡੀਓ ਵਾਇਰਲ ਹੋ ਰਹੇ ਹਨ, ਜਿਸ ਵਿਚ ਦਿਖਾਇਆ ਗਿਆ ਹੈ ਕਿ ਕਿਵੇਂ ਦੋਵਾਂ ਦੇਸ਼ਾਂ ਦੇ ਪ੍ਰਸ਼ੰਸਕ ਹਿੰਸਾ ‘ਤੇ ਉਤਰ ਆਏ। ਹੁਣ, ਇਹ ਸਪੱਸ਼ਟ ਨਹੀਂ ਹੈ ਕਿ ਚੰਗਿਆੜੀ ਕਿਸ ਨੇ ਲਗਾਈ।
This is what Afghan fans are doing.
This is what they've done in the past multiple times.This is a game and its supposed to be played and taken in the right spirit.@ShafiqStanikzai your crowd & your players both need to learn a few things if you guys want to grow in the sport. pic.twitter.com/rg57D0c7t8
— Shoaib Akhtar (@shoaib100mph) September 7, 2022
ਖਬਰਾਂ ਮੁਤਾਬਕ ਬਹਿਸ ਤੋਂ ਬਾਅਦ ਕੁਝ ਪਾਕਿਸਤਾਨੀ ਪ੍ਰਸ਼ੰਸਕਾਂ ਨੇ ਅਫਗਾਨ ਪ੍ਰਸ਼ੰਸਕਾਂ ‘ਤੇ ਹਮਲਾ ਕਰ ਦਿੱਤਾ। ਵੀਡਿਓ ਵਿੱਚ ਲਾਠੀਆਂ ਅਤੇ ਡੰਡੇ ਵੀ ਦਿਖਾਈ ਦੇ ਰਹੇ ਹਨ। ਵੀਡੀਓਜ਼ ਤੋਂ ਲੱਗਦਾ ਹੈ ਕਿ ਪਾਕਿਸਤਾਨੀ ਪ੍ਰਸ਼ੰਸਕਾਂ ਦੇ ਇੱਕ ਵਰਗ ਨੇ ਅਫਗਾਨ ਪ੍ਰਸ਼ੰਸਕਾਂ ਨੂੰ ਤਾਅਨਾ ਮਾਰਿਆ ਹੈ। ਇਸ ਤੋਂ ਬਾਅਦ ਝਗੜਾ ਸ਼ੁਰੂ ਹੋ ਗਿਆ ਜੋ ਝੜਪ ਵਿਚ ਬਦਲ ਗਿਆ।
pakistan vs afghanistan cricket fans violent clashes#AsiaCup2022 #Afghan #Fans #Pakisatni #Match #Pakistan #Afghanistan pic.twitter.com/itP5ZajfiF
— Global Punjab TV (@global_punjab) September 8, 2022
ਇੱਕ ਵੀਡੀਓ ਵਿੱਚ ਕੁਝ ਅਫਗਾਨ ਪ੍ਰਸ਼ੰਸਕ ਕੁਰਸੀਆਂ ਨੂੰ ਉਖਾੜਦੇ ਅਤੇ ਸੁੱਟਦੇ ਨਜ਼ਰ ਆ ਰਹੇ ਹਨ। ਦੂਜਾ ਦ੍ਰਿਸ਼ ਸਟੇਡੀਅਮ ਦੇ ਬਾਹਰ ਦਾ ਹੈ ਜਿਸ ਵਿੱਚ ਪਾਕਿਸਤਾਨੀ ਅਤੇ ਅਫਗਾਨ ਪ੍ਰਸ਼ੰਸਕ ਲੜਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਕੁਝ ਲੋਕ ਲਾਠੀਆਂ ਵੀ ਚੁੱਕਦੇ ਨਜ਼ਰ ਆ ਰਹੇ ਹਨ।
ਏਸ਼ੀਆ ਕੱਪ ਦੇ ਸੁਪਰ 4 ਪੜਾਅ ‘ਚ ਸਭ ਦੀਆਂ ਨਜ਼ਰਾਂ PAK vs AFG ‘ਤੇ ਟਿਕੀਆਂ ਹੋਈਆਂ ਸਨ। ਕਾਰਨ- ਜੇਕਰ ਪਾਕਿਸਤਾਨ ਹਾਰ ਜਾਂਦਾ ਤਾਂ ਭਾਰਤ ਦੇ ਫਾਈਨਲ ‘ਚ ਪਹੁੰਚਣ ਦੀ ਉਮੀਦ ਸੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.