ਗੁਰਦਾਸਪੁਰ: ਮੌਸਮ ‘ਚ ਬਦਲਾਅ ਹੁੰਦੇ ਸਾਰ ਹੀ ਪਾਕਿਸਤਾਨ ਨੇ ਆਪਣੀਆਂ ਨਾਪਾਕ ਹਰਕਤਾਂ ਕਰਨਾ ਸ਼ੁਰੂ ਕਰ ਦਿੱਤੀਆਂ ਹਨ। ਪਿੱਛਲੇ ਕਈ ਦਿਨਾਂ ਤੋਂ ਪਕਿਸਤਾਨ ਵੱਲੋਂ ਭਾਰਤ ਵੱਲ ਡਰੋਨ ਭੇਜਣ ਦੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਸਨ। ਜਿਸ ਨੂੰ ਹੁਣ ਪਾਕਿਸਤਾਨ ਨੇ ਤੇਜ਼ ਕਰ ਦਿੱਤਾ ਹੈ। ਡਰੋਨ ਰਾਹੀਂ ਨਸ਼ਾ ਅਤੇ ਹਥਿਆਰ ਤਸਕਰੀ ਕਰਨ ਲਈ ਪਾਕਿਸਾਤਨ ਅਜਿਹੇ ਕਦਮ ਚੁੱਕ ਰਿਹਾ ਹੈ।
ਇਸੇ ਤਰ੍ਹਾ ਬੀਤੀ ਰਾਤ ਵੀ ਸੈਕਟਰ ਗੁਰਦਾਸਪੁਰ ਵਿੱਚ ਤੀਸਰੀ ਵਾਰ ਪਾਕਿਸਤਾਨੀ ਡਰੋਨ ਦੇਖੇ ਗਏ। ਬੀਤੀ ਰਾਤ ਪਾਕਿਸਤਾਨੀ ਡਰੋਨ ਭਾਰਤ ਵਾਲੇ ਪਾਸੇ ਦਾਖਲ ਹੋਇਆ ਅਤੇ ਬੀਐਸਐਫ ਵੱਲੋਂ ਤੁਰੰਤ ਫਾਇਰਿੰਗ ਕੀਤੀ ਗਈ। ਜਿਸ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਪਰਤ ਗਿਆ।
ਇਸ ਖੇਤਰ ‘ਚੋਂ ਗੁਜ਼ਰਦੀ ਭਾਰਤ-ਪਾਕਿਸਤਾਨ ਸਰਹੱਦੀ ‘ਤੇ ਡਰੋਨ ਆਉਣ ਦੀ ਇਹ ਦੂਸਰੀ ਘਟਨਾ ਹੈ। ਰਾਤ ਹੀ ਡਰੋਨ ਉਡਦਾ ਦੇਖ ਸੁਰੱਖਿਆ ਬਲਾਂ ਨੇ ਇਲਾਕੇ ‘ਚ ਨਾਕਾਬੰਦੀ ਤੇਜ਼ ਕਰ ਦਿੱਤੀ ਹੈ।