ਪਹਿਲੀ ਵਾਰ ਪਾਕਿਸਤਾਨ ਨੇ ਮੰਨਿਆ ਕਰਾਚੀ ‘ਚ ਹੀ ਰਹਿੰਦਾ ਹੈ ਦਾਊਦ !

TeamGlobalPunjab
1 Min Read

ਇਸਲਾਮਾਬਾਦ: ਪਾਕਿਸਤਾਨ ਨੇ ਆਖ਼ਿਰਕਾਰ ਮੰਨ ਹੀ ਲਿਆ ਹੈ ਕਿ ਅੱਤਵਾਦੀ ਦਾਊਦ ਇਬਰਾਹਿਮ ਕਰਾਚੀ ਵਿੱਚ ਰਹਿੰਦਾ ਹੈ। ਪਾਕਿਸਤਾਨ ਨੇ ਕਿਹਾ ਹੈ ਕਿ ਜਲਦ ਇਸ ਅੱਤਵਾਦੀ ‘ਤੇ ਕਾਰਵਾਈ ਵੀ ਹੋਵੇਗੀ। ਪਾਕਿਸਤਾਨ ਨੇ ਅੱਤਵਾਦੀ ਗਤੀਵਿਧੀਆਂ ਨਾਲ ਜੁੜੇ 88 ਆਗੂਆਂ ਅਤੇ ਅੱਤਵਾਦੀ ਗੁੱਟਾਂ ਦੇ ਮੈਬਰਾਂ ‘ਤੇ ਕਾਰਵਾਈ ਕੀਤੀ ਹੈ। ਇਨ੍ਹਾਂ 88 ਲੋਕਾਂ ਦੀ ਲਿਸਟ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ( UNSC ) ਨੇ ਜਾਰੀ ਕੀਤੀ ਸੀ। ਇਸ ਲਿਸਟ ਵਿੱਚ ਦਾਊਦ ਇਬਰਾਹਿਮ, ਜਮਾਤ-ਉਦ-ਦਾਅਵਾ ਦੇ ਚੀਫ ਹਾਫਿਜ਼ ਸਈਦ ਅਹਿਮਦ, ਜੈਸ਼-ਏ-ਮੁਹੰਮਦ ਦੇ ਮੁਖੀ ਮੁਹੰਮਦ ਮਸੂਦ ਅਜ਼ਹਰ ਅਤੇ ਜਕਿਉਰ ਰਹਿਮਾਨ ਲਖਵੀ ਦੇ ਨਾਮ ਵੀ ਸ਼ਾਮਲ ਹਨ।

ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਅੱਤਵਾਦੀ ਸੰਗਠਨਾਂ ਅਤੇ ਉਨ੍ਹਾਂ ਦੇ ਮੁਖੀਆਂ ਦੀ ਸਾਰੀ ਜ਼ਇਦਾਦਾਂ ਨੂੰ ਜਬਤ ਕਰਨ ਅਤੇ ਬੈਂਕ ਖਾਤਿਆਂ ਨੂੰ ਸੀਲ ਕਰਨ ਦੇ ਆਦੇਸ਼ ਦਿੱਤੇ ਹਨ। ਪੈਰੀਸ ਸਥਿਤ ਐਫਏਟੀਐਫ ਨੇ ਜੂਨ , 2018 ਵਿੱਚ ਪਾਕਿਸਤਾਨ ਨੂੰ ‘ਗਰੇਅ ਲਿਸਟ’ ਵਿੱਚ ਪਾਇਆ ਸੀ ਅਤੇ ਇਸਲਾਮਾਬਾਦ ਨੂੰ 2019 ਦੇ ਅੰਤ ਤੱਕ ਯੋਜਨਾ ਲਾਗੂ ਕਰਨ ਨੂੰ ਕਿਹਾ ਸੀ ਪਰ ਕੋਵਿਡ-19 ਮਹਾਮਾਰੀ ਕਾਰਨ ਇਸ ਸਮੇਂ ਦੀ ਹੱਦ ਵਧਾ ਦਿੱਤੀ ਗਈ ਸੀ।

Share This Article
Leave a Comment