ਪੀ.ਏ.ਯੂ. ਵਿੱਚ ਸਥਾਪਿਤ ਐਕਸਿਸ ਬੈਂਕ ਦੀ 4500ਵੀਂ ਸ਼ਾਖਾ ਦਾ ਉਦਘਾਟਨ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਵਿੱਚ ਐਕਸਿਸ ਬੈਂਕ ਦੀ 4500ਵੀਂ ਸ਼ਾਖਾ ਸਥਾਪਿਤ ਹੋਈ। ਇਸ ਮੌਕੇ ਪੀ.ਏ.ਯੂ. ਦੇ ਉੱਚ ਅਧਿਕਾਰੀਆਂ ਵਿੱਚੋਂ ਰਜਿਸਟਰਾਰ ਡਾ. ਆਰ ਐੱਸ ਸਿੱਧੂ, ਨਿਰਦੇਸ਼ਕ ਖੋਜ ਡਾ. ਜਸਕਰਨ ਸਿੰਘ ਮਾਹਲ, ਡੀਨ ਖੇਤੀ ਇੰਜਨੀਅਰਿੰਗ ਕਾਲਜ ਡਾ. ਅਸ਼ੋਕ ਕੁਮਾਰ, ਡੀਨ ਬੇਸਿਕ ਸਾਇੰਸਜ਼ ਕਾਲਜ ਡਾ. ਸ਼ੰਮੀ ਕਪੂਰ, ਕੰਪਟਰੋਲਰ ਡਾ. ਕਮਲ ਵੱਤਾ ਅਤੇ ਹੋਰ ਅਧਿਕਾਰੀ ਮੌਕੇ ਤੇ ਮੌਜੂਦ ਸਨ। ਪੀ.ਏ.ਯੂ. ਅਧਿਕਾਰੀਆਂ ਨੇ ਐਕਸਿਸ ਬੈਂਕ ਵੱਲੋਂ ਨਵੀਂ ਸ਼ਾਖਾ ਸਥਾਪਿਤ ਕਰਕੇ ਪੀ.ਏ.ਯੂ. ਦੇ ਅਮਲੇ ਨੂੰ ਵਿੱਤੀ ਸੇਵਾਵਾਂ ਦੇਣ ਦੀ ਪ੍ਰਸ਼ੰਸ਼ਾ ਕੀਤੀ। ਇਸ ਮੌਕੇ ਐਕਸਿਸ ਬੈਂਕ ਦੇ ਸਰਕਲ ਹੈੱਡ ਸ੍ਰੀ ਅਮਿਤ ਗੁਪਤਾ, ਕਲੱਸਟਰ ਹੈੱਡ ਸ੍ਰੀ ਸੈਲੇਂਦਰ ਗਿਰਧਰ, ਸ਼ਾਖਾ ਪ੍ਰਬੰਧਕ ਸ੍ਰੀ ਰਾਮ ਹਾਰੀ ਪਾਂਡਾ ਅਤੇ ਐਕਸਿਸ ਬੈਂਕ ਦੇ ਸ਼ਾਖਾ ਕਾਰਜ ਮੁਖੀ ਅਮਨਦੀਪ ਸਿੰਘ ਵੀ ਮੌਜੂਦ ਸਨ।

ਇਸੇ ਦੌਰਾਨ ਪੀ.ਏ.ਯੂ. ਦੇ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਵੱਲੋਂ ਭੂਮੀ ਵਿਗਿਆਨ ਵਿਭਾਗ ਦੇ ਸਹਿਯੋਗ ਨਾਲ ਆਈ ਸੀ ਏ ਆਰ ਦੇ ਕਾਸਟ ਪ੍ਰੋਜੈਕਟ ਤਹਿਤ ਯੂਨੀਵਰਸਿਟੀ ਦੇ ਬੀਜ ਫਾਰਮ ਲਾਢੋਵਾਲ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਵਾਤਾਵਰਨ ਦੀ ਸੰਭਾਲ ਬਾਰੇ ਜਾਗਰੂਕਤਾ ਦਾ ਪਸਾਰ ਸੀ। ਇਹ ਸਮਾਗਮ ਮਿਸ਼ਨ ਤੰਦਰੁਸਤ ਪੰਜਾਬ ਦੇ ਗਰੀਨ ਪੰਜਾਬ ਪ੍ਰੋਜੈਕਟ ਅਧੀਨ ਸਿਰੇ ਚੜਿਆ।

ਪੰਜਾਬ ਦੇ ਦੇਸੀ ਰੁੱਖ ਜਿਵੇਂ ਕਿੱਕਰ, ਪੀਲੂ, ਜੰਡ, ਸਿਰਸ, ਰੇਰੂ, ਕੈਂਥਾ, ਬੋਲੰਗੀ ਆਦਿ ਲਾ ਕੇ ਸਥਾਨਕ ਪ੍ਰਜਾਤੀਆਂ ਬਾਰੇ ਜਾਗਰੂਕਤਾ ਫੈਲਾਈ ਗਈ। ਰਾਜ ਜੰਗਲਾਤ ਵਿਭਾਗ ਵੱਲੋਂ ਵਿਸ਼ੇਸ਼ ਤੌਰ ਤੇ ਤੂਤ ਦੇ ਰੁੱਖਾਂ ਉੱਪਰ ਜ਼ੋਰ ਦਿੱਤਾ ਗਿਆ ਕਿਉਂਕਿ ਇਸ ਦੇ ਫਲਾਂ, ਪੱਤਿਆਂ ਅਤੇ ਲੱਕੜੀ ਦਾ ਇਸਤੇਮਾਲ ਵੀ ਖੇਡ ਉਦਯੋਗ ਵਿੱਚ ਹਾਕੀਆਂ ਬਨਾਉਣ ਲਈ ਹੁੰਦਾ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਵਪਾਰਕ ਮਹੱਤਵ ਵਾਲੇ ਦਰੱਖਤਾਂ ਨੂੰ ਵੀ ਲਾਇਆ ਗਿਆ। ਯੂਨੀਵਰਸਿਟੀ ਬੀਜ ਫਾਰਮ ਲਾਢੋਵਾਲ ਅਮਲੇ ਦੇ ਮੈਂਬਰ ਮੌਜੂਦ ਸਨ।

Share this Article
Leave a comment