ਟੋਰਾਂਟੋ: ਭਾਰਤ ਇਸ ਵੇਲੇ ਕੋਰੋਨਾ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ, ਅਜਿਹੇ ‘ਚ ਹੋਰ ਦੇਸ਼ਾਂ ਵਲੋਂ ਮਦਦ ਲਈ ਹੱਥ ਅੱਗੇ ਵਧਾਏ ਜਾ ਰਹੇ ਹਨ। ਇਸੇ ਤਹਿਤ ਇੰਡੋ-ਕੈਨੇਡੀਅਨ ਚੈਂਬਰ ਆਫ਼ ਕਾਮਰਸ (ICCC) ਨੇ ਕਈ ਸੰਗਠਨਾਂ ਨਾਲ ਮਿਲ ਕੇ ਭਾਰਤ ‘ਚ ਆਕਸੀਜਨ ਕੰਸਨਟ੍ਰੇਟਰ ਭੇਜਣ ਦੇ ਲਈ ਵੱਡੀ ਰਕਮ ਇਕੱਠੀ ਕੀਤੀ ਹੈ। ICCC ਵਲੋਂ ਜਾਰੀ ਬਿਆਨ ਮੁਤਾਬਕ ਪਹਿਲੇ ਪੜਾਅ ‘ਚ 4,40,220 ਕੈਨੇਡੀਅਨ ਡਾਲਰ ਯਾਨੀ 2.66 ਕਰੋੜ ਰੁਪਏ ਇਕੱਠੇ ਕੀਤੇ ਗਏ ਹਨ।
ਇੰਡੋ-ਕੈਨੇਡੀਅਨ ਚੈਂਬਰ ਆਫ਼ ਕਾਮਰਸ ਨੇ ਕਿਹਾ ਕਿ ਇਕੱਠੇ ਮਿਲ ਕੇ ਅਸੀਂ ਬਹੁਤ ਕੁਝ ਹਾਸਲ ਕਰ ਸਕਦੇ ਹਾਂ। ਇਸ ਲਈ 80 ਤੋਂ ਵੱਧ ਭਾਰਤੀ-ਕੈਨੇਡੀਅਨ ਸੰਗਠਨ ਇਕੱਠੇ ਹੋ ਕੇ ਅੱਗੇ ਆਏ ਹਨ।
In case you missed the live event, here is the full recording of the Oxygen for India – Virtual Coast to Coast Marathon Fundraiser event.https://t.co/5UQHKIsvI7
To Donate, please visit – https://t.co/VJ7gjBq1wR#OxygenForIndia #StayStrongIndia #TeamICCC #IndoCanadaChamber
— Indo Canada Chamber of Commerce (@IndoCanadaCC) May 17, 2021
ਦੱਸ ਦਈਏ ਭਾਰਤੀ ਕੇਂਦਰ ਸਿਹਤ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 2,63,533 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮਰੀਜ਼ਾਂ ਦੀ ਗਿਣਤੀ 2,52,28,996 ਹੋ ਗਈ। ਉੱਥੇ ਹੀ 4329 ਹੋਰ ਮੌਤਾਂ ਦਰਜ ਕੀਤੀਆਂ ਗਈਆਂ ਹਨ।