ਦੇਸ਼ ‘ਚ ਕੋਰੋਨਾ ਨੇ ਫੜੀ ਰਫਤਾਰ, ਇੱਕ ਦਿਨ ‘ਚ 58,000 ਤੋਂ ਵਧ ਨਵੇਂ ਮਾਮਲੇ ਦਰਜ

TeamGlobalPunjab
1 Min Read

ਨਵੀਂ ਦਿੱਲੀ: ਭਾਰਤ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ਨੇ ਤੇਜ਼ ਰਫਤਾਰ ਫੜ ਲਈ ਹੈ। ਸਿਹਤ ਮਾਹਰਾਂ ਵੱਲੋਂ ਇਸ ਨੂੰ ਤੀਜੀ ਲਹਿਰ ਨਾਲ ਜੋੜਿਆ ਜਾ ਰਿਹਾ ਹੈ। ਅੱਜ ਦੇਸ਼ ‘ਚ ਕੋਰੋਨਾ ਮਾਮਲਿਆਂ ‘ਚ ਵੱਡਾ ਉਛਾਲ ਆਇਆ ਹੈ। 24 ਘੰਟਿਆਂ ਦੌਰਾਨ 58,097 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 534 ਲੋਕਾਂ ਦੀ ਮੌਤ ਹੋ ਗਈ ਹੈ ਤੇ 15,389 ਮਰੀਜ਼ ਸਿਹਤਯਾਬ ਹੋਏ।

ਫਿਲਹਾਲ ਦੇਸ਼ ਭਰ ਵਿੱਚ ਰੋਜ਼ਾਨਾ ਸਕਾਰਾਤਮਕਤਾ ਦਰ 4.18% ਹੈ। ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਰਗਰਮ ਕੋਰੋਨਾ ਮਰੀਜ਼ਾਂ ਦੀ ਗਿਣਤੀ 2 ਲੱਖ ਨੂੰ ਪਾਰ ਕਰ ਗਈ ਹੈ।

ਇਸ ਦੇ ਨਾਲ ਹੀ 81 ਦਿਨਾਂ ਵਿੱਚ ਪਹਿਲੀ ਵਾਰ 2 ਲੱਖ ਤੋਂ ਵੱਧ ਐਕਟਿਵ ਕੇਸ ਹਨ, ਜੋ ਕਿ 85 ਦਿਨਾਂ ਵਿੱਚ ਸਭ ਤੋਂ ਵੱਧ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਨੁਸਾਰ, ਮਹਾਰਾਸ਼ਟਰ ਵਿੱਚ 18,466, ਪੱਛਮੀ ਬੰਗਾਲ ਵਿੱਚ 9,073, ਦਿੱਲੀ ਵਿੱਚ 5,481 ਨਵੇਂ ਮਾਮਲੇ ਸਾਹਮਣੇ ਆਏ ਹਨ।

Share This Article
Leave a Comment