ਚੰਡੀਗੜ੍ਹ: ਪੰਜਾਬ ਤੋਂ ਕੋਰੋਨਾ ਵਾਇਰਸ ਦੇ ਪੈਰ ਉਖੜਨੇ ਸ਼ੁਰੂ ਹੁੰਦੇ ਜਾਪ ਰਹੇ ਹਨ। ਬੀਤੇ ਦਿਨੀ ਯਾਨੀ ਸ਼ੁੱਕਰਵਾਰ ਨੂੰ ਇੱਕ ਰਾਹਤ ਭਰੀ ਖਬਰ ਆਈ ਹੈ ਸੂਬੇ ‘ਚ ਇੱਕ ਹੀ ਦਿਨ ਵਿੱਚ 508 ਮਰੀਜ਼ ਵੱਖ-ਵੱਖ ਹਸਪਤਾਲਾਂ ਤੋਂ ਠੀਕ ਹੋਕੇ ਆਪਣੇ – ਆਪਣੇ ਘਰਾਂ ਨੂੰ ਪਰਤ ਗਏ। ਇਸ ਤਰ੍ਹਾਂ ਪੰਜਾਬ ਵਿੱਚ ਕੋਰੋਨਾ ਨੂੰ ਹਰਾਉਣ ਵਾਲਿਆਂ ਦੀ ਗਿਣਤੀ 751 ਹੋ ਗਈ ਹੈ।
ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ, ਸ਼ੁੱਕਰਵਾਰ ਨੂੰ ਹੇਂਠ ਲਿਖੇ ਜ਼ਿਲ੍ਹਿਆ ‘ਚ ਮਰੀਜ਼ ਸਿਹਤਯਾਬ ਹੋਏ ਹਨ।
ਗੁਰਦਾਸਪੁਰ ਵਿੱਚ 107
ਤਰਨਤਾਰਨ ਵਿੱਚ 81
ਜਲੰਧਰ ਵਿੱਚ 79
ਅੰਮ੍ਰਿਤਸਰ ਜ਼ਿਲ੍ਹੇ ਵਿੱਚ 65
ਸੰਗਰੂਰ ਵਿੱਚ 51
ਮੋਗਾ ਵਿੱਚ 46
ਮੁਹਾਲੀ ਵਿੱਚ 35
ਬਠਿੰਡਾ ਵਿੱਚ 21
ਲੁਧਿਆਣਾ ਵਿੱਚ 11
ਫਤਿਹਗੜ ਸਾਹਿਬ ਵਿੱਚ 7
ਮੁਕਤਸਰ ਸਾਹਿਬ ਵਿੱਚ 2
ਮਾਨਸਾ, ਫਰੀਦਕੋਟ ਅਤੇ ਨਵਾਂਸ਼ਹਰ ਵਿੱਚ 1 – 1
ਉਥੇ ਹੀ ਸ਼ੁੱਕਰਵਾਰ ਨੂੰ ਪੰਜਾਬ ਵਿੱਚ ਕੋਰੋਨਾ ਦੇ 12 ਪਾਜ਼ਿਟਿਵ ਕੇਸ ਸਾਹਮਣੇ ਆਏ। ਇਨ੍ਹਾਂ ਵਿੱਚ ਦੋ ਮ੍ਰਿਤ ਮਿਲੇ ਵਿਅਕਤੀ ਵੀ ਸ਼ਾਮਲ ਹਨ ਜਿਨ੍ਹਾਂ ਦੀ ਰਿਪੋਰਟ ਪਾਜ਼ਿਟਿਵ ਆਈ ਹੈ। ਇਸ ਦੇ ਨਾਲ ਸੂਬੇ ਵਿੱਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 1934 ਹੋ ਗਈ। ਲੁਧਿਆਣਾ ਵਿੱਚ ਦਿੱਲੀ ਨਾਲ ਸਬੰਧਤ ਆਰਪੀਐਫ ਦੇ 34 ਜਵਾਨਾਂ ਦੀ ਗਿਣਤੀ ਪੰਜਾਬ ਦੇ ਕੋਰੋਨਾ ਮਰੀਜ਼ਾਂ ਦੀ ਸੂਚੀ ਤੋਂ ਵੱਖ ਕਰ ਕੇਂਦਰੀ ਸੂਚੀ ਵਿੱਚ ਸ਼ਾਮਲ ਕਰ ਲਈ ਗਈ ਹੈ।