ਸੂਬਾ ਸਰਕਾਰ ਵੱਲੋਂ ਐਲਾਨੀ ਯੋਜਨਾ ਤਹਿਤ 54 ਔਰਤਾਂ ਨੂੰ 200 ਘੰਟੇ ਦੀ ਸਿਖਲਾਈ ਦਿੱਤੀ ਜਾਵੇਗੀ ਤਾਂਕਿ ਉਹ ਟ੍ਰੈਕਟਰ ਟ੍ਰੇਲਰ ਅਤੇ ਸਟ੍ਰੇਟ ਟਰੱਕ ਚਲਾਉਣ ਦੇ ਲਾਇਸੰਸ ਹਾਸਲ ਕਰ ਸਕਣ। ਸਿਰਫ ਐਨਾ ਹੀ ਨਹੀਂ ਔਰਤਾਂ ਦੇ ਰਾਹ ‘ਚ ਆਉਣ ਵਾਲੇ ਸਾਰੇ ਅੜਿੱਕੇ ਖਤਮ ਕਰਦਿਆਂ ਚਾਈਲਡ ਕੇਅਰ ਅਤੇ ਹੋਰ ਖਰਚਿਆਂ ਦੇ ਰੂਪ ਵਿਚ ਹਰ ਔਰਤ ਨੂੰ 4500 ਡਾਲਰ ਮੁਹੱਈਆ ਕਰਵਾਏ ਜਾਣਗੇ।
ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਟਰਕਿੰਗ ਇੰਡਸਟਰੀ ‘ਚ ਇਸ ਵੇਲੇ 6 ਹਜ਼ਾਰ ਤੋਂ ਵੱਧ ਡਰਾਈਵਰਾਂ ਦੀ ਜ਼ਰੂਰਤ ਹੈ ਜਿਸ ਨੂੰ ਵੇਖਦਿਆਂ 54 ਔਰਤਾਂ ਨਾਲ ਕੰਮ ਨਹੀਂ ਬਣਨਾ। ਆਉਣ ਵਾਲੇ ਦਹਾਕੇ ਦੌਰਾਨ ਓਨਟਾਰੀਓ ਨੂੰ ਹਜ਼ਾਰਾਂ ਹੋਰ ਟਰੱਕ ਡਰਾਈਵਰਾਂ ਦੀ ਜ਼ਰੂਰਤ ਹੈ ਜੋ ਕਾਰਖਾਨਿਆਂ, ਘਰਾਂ ਅਤੇ ਇੰਨਫਰਾਸਟ੍ਰਕਚਰ ਦੀ ਉਸਾਰੀ ‘ਚ ਯੋਗਦਾਨ ਪਾਉਣਗੇ।
ਜਾਣਕਾਰੀ ਮੁਤਾਬਕ ਔਰਤਾਂ ਨੂੰ ਟਰੱਕ ਸਿਖਾਉਣ ਦੀ ਪ੍ਰਕਿਰਿਆ ਕਿਚਨਰ, ਲੰਡਨ ਅਤੇ ਟੋਰਾਂਟੋ ਵਿਖੇ ਸ਼ੁਰੂ ਕੀਤੀ ਜਾ ਰਹੀ ਹੈ। ਵਾਟਰਲੂ ਰੀਜਨ ਦੀਆਂ ਔਰਤਾਂ ਵੱਲੋਂ ਇਸ ਯੋਜਨਾ ‘ਚ ਸਭ ਤੋਂ ਜ਼ਿਆਦਾ ਦਿਲਚਸਪੀ ਦਿਖਾਈ ਗਈ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.