ਓਨਟਾਰੀਓ: ਓਨਟਾਰੀਓ ਵਿੱਚ ਮੰਗਲਵਾਰ ਨੂੰ 85 ਨਵੇਂ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ ਜਿਸ ਤੋਂ ਬਾਅਦ ਸੂੱਬੇ ‘ਚ Covid-19 ਦੇ ਕੁੱਲ 572 ਮਾਮਲੇ ਹੋ ਗਏ ਹਨ। ਇਸ ਵੱਡੇ ਵਾਧੇ ਵਿੱਚ ਇੱਕ ਹੋਰ ਮੌਤ ਵੀ ਸ਼ਾਮਲ ਹੈ ਤੇ ਸੂਬੇ ਵਿੱਚ ਹੁਣ 7 ਵਿਅਕਤੀ COVID-19 ਨਾਲ ਮਰ ਚੁੱਕੇ ਹਨ।
ਦੱਸ ਦਈਏ ਕਿ ਜ਼ਿਆਦਾਤਰ ਨਵੇਂ ਮਾਮਲਿਆਂ ਲਈ ਪੂਰੀ ਜਾਣਕਾਰੀ ਨਹੀਂ ਹੈ, ਪਰ ਮ੍ਰਿਤਕ ਵਿਅਕਤੀ ਦੁਰਹਮ ਖੇਤਰ ‘ਚ 90 ਸਾਲਾਂ ਦਾ ਵਿਅਕਤੀ ਹੈ। ਤਾਜ਼ਾ ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਹੁਣ 10,000 ਤੋਂ ਵੱਧ ਲੋਕਾਂ ਦੇ ਟੈਸਟ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਦਸਣਯੋਗ ਹੈ ਕਿ ਓਨਟਾਰੀਓ ‘ਚ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਅੱਧੀ ਰਾਤ ਤੋਂ ਓਨਟਾਰੀਓ ‘ਚ ਲਾਕਡਾਊਨ ਦੇ ਆਦੇਸ਼ ਹਨ।
ਲਾਕਡਾਊਨ ਦੌਰਾਨ ਕਰਿਆਨੇ ਦੀਆਂ ਦੁਕਾਨਾਂ, ਫਾਰਮੇਸੀਆਂ, ਅਲਕੋਹਲ ਦੇ ਸਟੋਰ, ਭੰਗ ਦੇ ਸਟੋਰ, ਗੈਸ ਸਟੇਸ਼ਨ, ਨਿਰਮਾਣ ਵਾਲੀਆਂ ਥਾਵਾਂ ਅਤੇ ਡ੍ਰਾਈ ਕਲੀਨਰ ਖੁਲੇ ਰਹੇਂਗੇ।
ਕੈਨੇਡਾ ਚ ਕੁੱਲ ਮਾਮਲਿਆਂ ਦਾ ਅੰਕੜਾ 2700 ਪਾਰ ਹੋ ਗਿਆ ਹੈ ਤੇ ਕੁੱਲ ਮੌਤਾਂ ਦੀ ਗਿਣਤੀ 27 ਤੱਕ ਪਹੁੰਚ ਗਈ ਹੈ।