ਓਂਟਾਰੀਓ ਵਿੱਚ 666 ਨਵੇਂ ਕੋਵਿਡ-19 ਕੇਸ ਕੀਤੇ ਗਏ ਰਿਪੋਰਟ, 40 ਦਿਨਾਂ ਬਾਅਦ ਅਚਾਨਕ ਵਧੇ ਮਾਮਲੇ

TeamGlobalPunjab
1 Min Read

ਓਂਟਾਰੀਓ : ਓਂਟਾਰੀਓ ਵਿੱਚ ਇੱਕ ਵਾਰ ਫਿਰ ਤੋਂ ਕੋਵਿਡ ਦੇ ਕੇਸਾਂ ਦੀ ਗਿਣਤੀ ਵਧੀ ਹੈ, ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਚਿੰਤਾ ਵਧ ਗਈ ਹੈ। ਓਂਟਾਰੀਓ ਦੇ ਸਿਹਤ ਅਧਿਕਾਰੀ ਨੇ ਐਤਵਾਰ ਨੂੰ ਸੱਤ ਨਵੀਆਂ ਮੌਤਾਂ ਦੇ ਨਾਲ 666 ਨਵੇਂ ਕੋਵਿਡ-19 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਰੋਜ਼ਾਨਾ ਕੋਰੋਨਾ ਵਾਇਰਸ ਕੇਸਾਂ ਦੀ ਇੰਨੀ ਵੱਡੀ ਗਿਣਤੀ 2 ਅਕਤੂਬਰ ਤੋਂ ਬਾਅਦ ਦਰਜ ਕੀਤੀ ਗਈ ਹੈ। ਬੀਤੀ 2 ਅਕਤੂਬਰ ਨੂੰ  704 ਨਵੀਆਂ ਲਾਗਾਂ ਦੀ ਰਿਪੋਰਟ ਕੀਤੀ ਗਈ ਸੀ।

ਐਤਵਾਰ ਦੇ ਨਵੇਂ ਕੇਸਾਂ ਬਾਰੇ ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਦਾ ਕਹਿਣਾ ਹੈ ਕਿ ਕੋਵਿਡ ਦੇ ਇਹਨਾਂ ਕੇਸਾਂ ‘ਚ 366 ਅਜਿਹੇ ਵਿਅਕਤੀਆਂ ਹਨ, ਜਿਨ੍ਹਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਨਹੀਂ ਕੀਤਾ ਗਿਆ ਹੈ ਜਾਂ ਉਨ੍ਹਾਂ ਦੀ ਟੀਕਾਕਰਨ ਸਥਿਤੀ ਅਣਜਾਣ ਸੀ, ਜਦੋਂ ਕਿ 300 ਉਹ ਲੋਕ ਹਨ ਜਿਨ੍ਹਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋ ਚੁੱਕਿਆ ਹੈ।

 

 

ਸਿਹਤ ਵਿਭਾਗ ਅਨੁਸਾਰ 126 ਲੋਕ ਕੋਵਿਡ-19 ਨਾਲ ਹਸਪਤਾਲ ਵਿੱਚ ਦਾਖਲ ਹਨ ਅਤੇ 133 ਲੋਕ ਆਈਸੀਯੂ ਵਿੱਚ ਹਨ।

ਇਸ ਸਮੇਂ ਨਵੇਂ ਕੇਸਾਂ ਦੀ ਸੱਤ ਦਿਨਾਂ ਦੀ ਰੋਲਿੰਗ ਔਸਤ ਹੁਣ 563 ਹੈ, ਜੋ ਕਿ ਇੱਕ ਹਫ਼ਤਾ ਪਹਿਲਾਂ 468 ਸੀ ।

 

Share This Article
Leave a Comment