ਓਨਟਾਰੀਓ : ਓਨਟਾਰੀਓ ਦੇ ਲਾਂਗ ਟਰਮ ਕੇਅਰ ਮੰਤਰੀ ਦਾ ਕਹਿਣਾ ਹੈ ਕਿ 2025 ਤੱਕ 2000 ਹੋਰ ਨਰਸਾਂ ਭਰਤੀ ਕਰਨ ਲਈ ਪ੍ਰੋਵਿੰਸ 100 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ।
ਮੰਤਰੀ ਰੌਡ ਫਿਲਿਪਸ ਨੇ ਆਖਿਆ ਕਿ ਇਹ ਫੰਡ ਲਾਂਗ ਟਰਮ ਕੇਅਰ ਰੈਜ਼ੀਡੈਂਟਸ ਦੀ ਸਿੱਧੀ ਸਾਂਭ ਸੰਭਾਲ ਲਈ ਓਨਟਾਰੀਓ ਸਰਕਾਰ ਵੱਲੋਂ ਕੀਤੀ ਗਈ ਵਚਨਬੱਧਤਾ ਦਾ ਹੀ ਹਿੱਸਾ ਹਨ। ਡਾਇਰੈਕਟ ਕੇਅਰ ਗੋਲ ਨੂੰ ਪੂਰਾ ਕਰਨ ਲਈ ਓਨਟਾਰੀਓ ਸਰਕਾਰ ਦੋ ਵੱਖ ਵੱਖ ਪ੍ਰੋਗਰਾਮਾਂ ਵਿੱਚ ਪੈਸੇ ਲਾਵੇਗੀ।,ਪਹਿਲੇ ਪ੍ਰੋਗਰਾਮ ਵਿੱਚ ਪਰਸਨਲ ਸਪੋਰਟ ਵਰਕਰਜ਼ ਨੂੰ ਰਜਿਸਟਰਡ ਪ੍ਰੈਕਟੀਕਲ ਨਰਸਾਂ ਬਣਨ ਲਈ ਟਿਊਸ਼ਨ ਲੈਣ ਵਾਸਤੇ 6000 ਡਾਲਰ ਸਾਲ ਦੇ ਦਿੱਤੇ ਜਾਣਗੇ, ਤੇ ਇਸ ਦੇ ਨਾਲ ਹੀ ਰਜਿਸਟਰਡ ਪ੍ਰੈਕਟੀਕਲ ਨਰਸਾਂ ਨੂੰ ਰਜਿਸਟਰ ਨਰਸਾਂ ਬਣਨ ਲਈ 10,000 ਡਾਲਰ ਦਿੱਤੇ ਜਾਣਗੇ।