ਮੁੰਬਈ/ਚੰਡੀਗੜ੍ਹ/ਕਰਨਾਲ : ਮਹਾਰਾਸ਼ਟਰ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਕਾਰਨ, ਇਸ ਵਾਰ ਗਣੇਸ਼ ਚਤੁਰਥੀ ਦਾ ਤਿਉਹਾਰ ਪਾਬੰਦੀਆਂ ਦੇ ਨਾਲ ਮਨਾਇਆ ਜਾ ਰਿਹਾ ਹੈ । ਰਾਜ ਸਰਕਾਰ ਨੇ ਸੂਬੇ ਵਿੱਚ ਜਲੂਸ ਕੱਢਣ, ਸਮਾਗਮ ਕਰਨ ਦੀ ਪ੍ਰਵਾਨਗੀ ਨਹੀਂ ਦਿੱਤੀ ਹੈ। ਮੁੰਬਈ ਵਿੱਚ, ਪੰਡਾਲਾਂ ਵਿੱਚ ਵੀ ਗਣਪਤੀ ਦੇ ਦਰਸ਼ਨ ਦੀ ਆਗਿਆ ਨਹੀਂ ਹੈ। ਪ੍ਰਬੰਧਕਾਂ ਨੂੰ ਆਨਲਾਈਨ ਦਰਸ਼ਨਾਂ ਦੇ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ।
ਮੁੰਬਈ ਵਿੱਚ ਇਸ ਦੇ ਮੱਦੇਨਜ਼ਰ, ਆਯੋਜਕਾਂ ਨੇ ਮਸ਼ਹੂਰ ਲਾਲਬਾਗ ਰਾਜਾ ਦੇ ਦਰਸ਼ਨਾਂ ਲਈ ਆਨਲਾਈਨ ਦਰਸ਼ਨ ਦਾ ਪ੍ਰਬੰਧ ਵੀ ਕੀਤਾ ਹੈ। ਪੁਜਾਰੀਆਂ ਨੇ ਵੀਰਵਾਰ ਸਵੇਰੇ ਗਣਪਤੀ ਦੀ ਪ੍ਰਾਰਥਨਾ ਕੀਤੀ ਅਤੇ ਸ਼ਰਧਾਲੂਆਂ ਨੇ ਆਨਲਾਈਨ ਬੱਪਾ ਦੇ ਦਰਸ਼ਨ ਕੀਤੇ।
ਲਾਲਬਾਗਚਾ ਰਾਜਾ ਮੁਬੰਈ ਦੇ ਲਾਈਵ ਦਰਸ਼ਨ
ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਨੇ ਸ਼ੁੱਕਰਵਾਰ ਨੂੰ ਲੋਕਾਂ ਨੂੰ ਕੋਰੋਨਾਵਾਇਰਸ ਵਿਰੁੱਧ ਇੱਕ ਮਜ਼ਬੂਤ ਅੰਦੋਲਨ ਚਲਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਂ ਭਗਵਾਨ ਗਣੇਸ਼ ਨੂੰ ਪ੍ਰਾਰਥਨਾ ਕੀਤੀ ਸੀ ਕਿ ਉਹ ਸਾਰੀਆਂ ਬੁਰਾਈਆਂ ਅਤੇ ਨਕਾਰਾਤਮਕਤਾ ਨੂੰ ਖਤਮ ਕਰਨ।
ਤੁਹਾਨੂੰ ਦੱਸ ਦੇਈਏ ਕਿ ਮਹਾਰਾਸ਼ਟਰ ਵਿੱਚ 10 ਦਿਨਾਂ ਦੇ ਲੰਮੇ ਗਣੇਸ਼ ਤਿਉਹਾਰ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਸਾਲ ਇਹ ਤਿਉਹਾਰ ਕੋਰੋਨਾ ਦੀ ਤੀਜੀ ਲਹਿਰ ਦੇ ਖਤਰੇ ਦੇ ਮੱਦੇਨਜ਼ਰ ਪਾਬੰਦੀਆਂ ਨਾਲ ਮਨਾਇਆ ਜਾ ਰਿਹਾ ਹੈ ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਗਣੇਸ਼ ਚਤੁਰਥੀ ਮੌਕੇ ਸ਼ੁਭਕਾਮਨਾਵਾਂ ਦਿੱਤੀਆਂ ਹਨ।
Wishing everyone a very #HappyGaneshChaturthi. May the Lord of Knowledge infuse fresh light & energy in the world and bring happiness & prosperity into our lives. pic.twitter.com/aknwztWCsN
— Capt.Amarinder Singh (@capt_amarinder) September 10, 2021
ਕਿਸਾਨ ਆਗੂ ਰਕੇਸ਼ ਟਿਕੈਤ ਨੇ ਵੀ ਦੇਸ਼ ਵਾਸੀਆਂ ਨੂੰ ਗਣੇਸ਼ ਪੂਜਾ ਮੌਕੇ ਸ਼ੁੱਭ ਕਾਮਨਾਵਾਂ ਦਿੱਤੀਆਂ।
आप सभी को श्री गणेश चतुर्थी की हार्दिक शुभकामनाएं। #GaneshChaturthi2021 pic.twitter.com/YeNbEfByah
— Rakesh Tikait (@RakeshTikaitBKU) September 10, 2021
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਗਣੇਸ਼ ਚਤੁਰਥੀ ਮੌਕੇ ਸਾਰਿਆਂ ਨੂੰ ਵਧਾਈ ਦਿੱਤੀ ।
I extend my warmest wishes to you all on the auspicious occasion of #GaneshChaturthi! May the Almighty grant prosperity to every home. pic.twitter.com/Cqn7DgeKKh
— Sukhbir Singh Badal (@officeofssbadal) September 10, 2021