ਮਾਨ ਸਰਕਾਰ ਦੇ 7 ਮਹੀਨੇ ਬੀਤ ਜਾਣ ‘ਤੇ ਅਕਾਲੀ ਆਗੂ ਨੇ ਕਸੇ ਤੰਜ

Global Team
1 Min Read

 ਨਿਊਜ ਡੈਸਕ :ਸੂਬੇ ਵਿੱਚ ਅਮਨ ਕਨੂੰਨ ਦੀ ਸਥਿਤੀ ਲਗਾਤਾਰ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਜਿਸ ਨੂੰ ਲੈ ਕੇ ਵਿਰੋਧੀਆਂ ਵਲੋਂ ਲਗਾਤਾਰ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਘੇਰਿਆ ਜਾ ਰਿਹਾ ਹੈ। ਜਿਸ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਵੀ ਭਗਵੰਤ ਮਾਨ ਹੋਰਾਂ ਦੀ ਅਗਵਾਈ ਵਾਲੀ ਸਰਕਾਰ ਨੂੰ ਘੇਰਿਆ ਗਿਆ ਹੈ।

ਮਨਪ੍ਰੀਤ ਇਆਲੀ ਦਾ ਕਹਿਣਾ ਹੈ ਕਿ ਅੱਜ ਅਮਨ ਕਨੂੰਨ ਦੀ ਸਥਿਤੀ ‍ਲਗਾਤਾਰ ਤਬਾਹ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੂੰ ਭਾਵੇਂ 7 ਮਹੀਨੇ ਸੱਤਾ ਵਿੱਚ ਹੋ ਚੁਕੇ ਹਨ ਪਰ ਇਸ ਦੀ ਕਾਰਗੁਜ਼ਾਰੀ ਦਾ ਜਵਾਬ ਲੋਕਾਂ ਵੱਲੋਂ ਕੁਝ ਮਹੀਨੇ ਬਾਅਦ ਹੀ ਦੇ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅੱਜ ਵੀ ਸੱਤ ਮਹੀਨੇ ਸਰਕਾਰ ਨੂੰ ਸੱਤਾ ਵਿੱਚ ਹੋ ਚੁੱਕੇ ਹਨ ਪਰ ਫੇਰ ਵੀ ਲੋਕ ਇਨ੍ਹਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹਨ। 

ਦੱਸ ਦੇਈਏ ਕਿ  ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਆਏ ਸੱਤ ਮਹੀਨੇ ਦਾ ਸਮਾਂ ਬੀਤ ਚੁੱਕਿਆ ਹੈ। ਇਹ ਪਾਰਟੀ ਬਦਲਾਅ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਈ ਸੀ । ਜਿਸ ਨੂੰ ਲੈ ਕੇ ਵਿਰੋਧੀਆਂ ਵੱਲੋਂ ਤੰਜ ਕਸੇ ਜਾਂਦੇ ਹਨ।

Share This Article
Leave a Comment