ਟੋਕੀਓ : ਜਾਪਾਨ ਦੀ ਰਾਜਧਾਨੀ ਟੋਕੀਓ ਦੇ ਨੈਸ਼ਨਲ ਸਟੇਡੀਅਮ ਵਿੱਚ ਓਲੰਪਿਕਸ ਦੀ ਸ਼ੁਰੂਆਤ ਹੋ ਗਈ। ਓਲੰਪਿਕਸ-2021 ਦੀ ਉਲਟੀ ਗਿਣਤੀ ਤੋਂ ਬਾਅਦ ਨੈਸ਼ਨਲ ਸਟੇਡੀਅਮ ਵਿੱਚ ਸ਼ਾਨਦਾਰ ਆਤਿਸ਼ਬਾਜ਼ੀ ਕੀਤੀ ਗਈ।
ਉਦਘਾਟਨ ਸਮਾਰੋਹ ਪਰੇਡ ਵਿਚ ਭਾਰਤੀ ਟੁਕੜੀ 21ਵੇਂ ਨੰਬਰ ’ਤੇ ਆਵੇਗੀ। ਕੋਵਿਡ ਪ੍ਰੋਟੋਕੋਲ ਦੇ ਕਾਰਨ ਪਰੇਡ ਵਿਚਲੀ ਭਾਰਤੀ ਟੁਕੜੀ ਵਿਚ ਸਿਰਫ 22 ਅਥਲੀਟ ਅਤੇ 6 ਅਧਿਕਾਰੀ ਸ਼ਾਮਲ ਹੋਣਗੇ।
ਟੋਕੀਓ ਓਲੰਪਿਕਸ ਲਈ ਹੁਣ ਤੱਕ ਦੇ ਇਤਿਹਾਸ ਵਿੱਚ ਭਾਰਤ ਆਪਣੀ ਸਭ ਤੋਂ ਵੱਡੀ ਖਿਡਾਰੀਆਂ ਦੀ ਟੀਮ ਭੇਜ ਰਿਹਾ ਹੈ।