NRI ਦਾ ਫਿਲਮੀ ਸਟਾਈਲ ‘ਚ ਕਤਲ, ਲੁਧਿਆਣਾ ਤੋਂ ਜਲੰਧਰ ਬੁਲਾ ਕੇ ਵਾਰਦਾਤ ਨੂੰ ਦਿੱਤਾ ਅੰਜਾਮ

TeamGlobalPunjab
2 Min Read

ਜਲੰਧਰ: ਅਮਰੀਕਾ ਤੋਂ ਆਏ ਇਕ ਐਨਆਰਆਈ ਦਾ ਜਲੰਧਰ ‘ਚ ਅਣਪਛਾਤਿਆਂ ਵੱਲੋਂ ਕਤਲ ਕਰ ਦਿੱਤਾ ਗਿਆ। ਦਰਅਸਲ ਹਮਲਾਵਰਾਂ ਵੱਲੋਂ ਫ਼ਿਲਮੀ ਸਟਾਈਲ ਨਾਲ ਪ੍ਰਵਾਸੀ ਵਿਅਕਤੀ ਦਾ ਕਤਲ ਕੀਤਾ ਗਿਆ। ਪਹਿਲਾਂ ਉਸ ਨੂੰ ਲੁਧਿਆਣਾ ਤੋਂ ਜਲੰਧਰ ਬੁਲਾਇਆ ਗਿਆ। ਜਦੋਂ ਵਿਅਕਤੀ ਜਲੰਧਰ ਪਹੁੰਚਿਆ ਤਾਂ ਉਸ ਦੀ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਮੁਲਜ਼ਮਾਂ ਨੇ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਮ੍ਰਿਤਕ ਦੇਹ ਨੂੰ ਸਤਲੁਜ ਦਰਿਆ ਕੰਢੇ ਝਾੜੀਆਂ ‘ਚ ਸੁੱਟ ਦਿੱਤਾ।

ਝਾੜੀਆਂ ਕੰਢੇ ਪਈ ਲਾਸ਼ ਨੂੰ ਦੇਖ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਦੀ ਸ਼ਨਾਖਤ ਜਰਨੈਲ ਸਿੰਘ ਵਾਸੀ ਅੰਮ੍ਰਿਤਸਰ ਪਿੰਡ ਚੀਮਾ ਬਾਠ ਵਜੋਂ ਕੀਤੀ। ਉਸ ਤੋਂ ਬਾਅਦ ਪੁਲੀਸ ਨੇ ਥਾਣਾ ਮਹਿਤਪੁਰ ਵਿੱਚ ਦੋ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ।

ਮ੍ਰਿਤਕ ਵਿਅਕਤੀ ਦੇ ਰਿਸ਼ਤੇਦਾਰ ਹਰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਸਰਬਜੀਤ ਕੌਰ ਦਾ ਵਿਆਹ 13 ਸਾਲ ਪਹਿਲਾਂ ਅੰਮ੍ਰਿਤਸਰ ਦੇ ਪਿੰਡ ਚੀਮਾ ਬਾਠ ਵਿੱਚ ਜਰਨੈਲ ਸਿੰਘ ਹੋਇਆ ਸੀ। ਜਰਨੈਲ ਸਿੰਘ ਪੱਕੇ ਤੌਰ ‘ਤੇ ਅਮਰੀਕਾ ਵਿੱਚ ਰਹਿੰਦਾ ਹੈ ਵਿਆਹ ਤੋਂ ਬਾਅਦ ਉਸ ਦੀ ਭੈਣ ਵੀ ਅਮਰੀਕਾ ਚਲੀ ਗਈ ਸੀ। ਜਰਨੈਲ ਸਿੰਘ 28 ਜੁਲਾਈ ਨੂੰ ਅਮਰੀਕਾ ਤੋਂ ਵਾਪਸ ਪਰਤਿਆ ਸੀ ਤੇ ਉਹ ਲੁਧਿਆਣਾ ਵਿਚ ਆਪਣੇ ਦੋਸਤ ਦੇ ਘਰ ਠਹਿਰੇ ਹੋਇਆ ਸੀ। 16 ਅਗਸਤ ਨੂੰ ਜਰਨੈਲ ਸਿੰਘ ਨੂੰ ਕਿਸੇ ਅਣਪਛਾਤੇ ਦਾ ਫੋਨ ਆਉਂਦਾ ਤੇ ਉਹ ਜਦੋਂ ਜਲੰਧਰ ਪਹੁੰਚਦੇ ਉਨ੍ਹਾਂ ਦਾ ਕਤਲ ਕਰ ਦਿੱਤਾ ਜਾਂਦਾ।

Share This Article
Leave a Comment