ਹੁਣ ਪੰਜਾਬੀ ਭਾਸ਼ਾ ‘ਚ ਵੀ ਕਰ ਸਕੋਗੇ ਇੰਜੀਨੀਅਰਿੰਗ ਦੀ ਪੜ੍ਹਾਈ, ਜਾਣੋ- ਹੋਰ ਕਹਿੜੀ ਖੇਤਰੀ ਭਾਸ਼ਾ ‘ਚ ਇੰਜੀਨੀਅਰਿੰਗ ਕਰਨ ਨੂੰ ਮਿਲੀ ਮਨਜ਼ੂਰੀ

TeamGlobalPunjab
2 Min Read

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਨੂੰ ਖੇਤਰੀ ਭਾਸ਼ਾਵਾਂ ਵਿੱਚ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਬਾਰੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਅਖਿਲ ਭਾਰਤੀ ਤਕਨੀਕੀ ਸਿੱਖਿਆ ਪ੍ਰੀਸ਼ਦ (ਏਆਈਸੀਟੀਈ, AICTE) ਨੇ 11 ਖੇਤਰੀ ਭਾਸ਼ਾਵਾਂ ’ਚ ਬੀਟੈੱਕ ਕੋਰਸ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਭਾਸ਼ਾਵਾਂ ’ਚ ਪੰਜਾਬੀ, ਹਿੰਦੀ, ਮਰਾਠੀ, ਤਮਿਲ, ਤੇਲਗੂ, ਕੰਨੜ, ਗੁਜਰਾਤੀ, ਮਲਿਆਲਮ, ਬੰਗਲਾ, ਆਸਾਮ ਅਤੇ ਉੜੀਆ ਸ਼ਾਮਿਲ ਹੈ।

ਇਸ ਸਬੰਧੀ ਕੇਂਦਰੀ ਸਿੱਖਿਆ ਮੰਤਰੀ ਨੇ ਟਵੀਟ ਕੀਤਾ, ਏਆਈਸੀਟੀਈ ਨੇ 11 ਖੇਤਰੀ ਭਾਸ਼ਾਵਾਂ ’ਚ ਬੀਟੈੱਕ ਕੋਰਸ ਨੂੰ ਮਨਜ਼ੂਰੀ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੱਖ ਧਾਰਾ ਦੀ ਸਿੱਖਿਆ ’ਚ ਖੇਤਰੀ ਭਾਸ਼ਾਵਾਂ ਨੂੰ ਬੜਾਵਾ ਦੇਣ ਲਈ ਵਚਨਬੱਧ ਹਨ। ਰਾਸ਼ਟਰੀ ਸਿੱਖਿਆ ਨੀਤੀ ਵਿਭਿੰਨ ਖੇਤਰਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਸਸ਼ਕਤ ਬਣਾਉਣ ਲਈ ਇਸ ਮਹੱਤਵਪੂਰਨ ਯਤਨ ’ਤੇ ਜ਼ੋਰ ਦਿੰਦੀ ਹੈ।

ਉਪਰਾਸ਼ਟਰਪਤੀ ਨਾਇਡੂ ਨੇ ਇੰਜੀਨੀਅਰਿੰਗ ਕਾਲਜਾਂ ’ਚ ਖੇਤਰੀ ਭਾਸ਼ਾਵਾਂ ’ਚ ਕੋਰਸ ਉਪਲੱਬਧ ਕਰਵਾਉਣ ਦਾ ਕੀਤਾ ਸਵਾਗਤ

ਇਸਤੋਂ ਪਹਿਲਾਂ, ਸ਼ਨੀਵਾਰ ਨੂੰ ਉਪਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਅੱਠ ਸੂਬਿਆਂ ਦੇ 14 ਇੰਜੀਨੀਅਰਿੰਗ ਕਾਲਜਾਂ ਦੇ ਨਵੇਂ ਵਿਦਿਅਕ ਵਰ੍ਹੇ ਤੋਂ ਚੋਣਵੀਆਂ ਸ਼ਾਖਾਵਾਂ ’ਚ ਖੇਤਰੀ ਭਾਸ਼ਾਵਾਂ ’ਚ ਕੋਰਸ ਉਪਲੱਬਧ ਕਰਵਾਉਣ ਦੇ ਫ਼ੈਸਲੇ ਦਾ ਸਵਾਗਤ ਕੀਤਾ।

ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਇੰਜੀਨੀਅਰਿੰਗ ਕਾਲਜਾਂ ’ਚ ਖੇਤਰੀ ਭਾਸ਼ਾਵਾਂ ’ਚ ਕੋਰਸ ਉਪਲੱਬਧ ਕਰਵਾਉਣ ਦੇ ਫ਼ੈਸਲੇ ਦਾ ਸਵਾਗਤ ਕਰਨ ਲਈ ਮਾਣਯੋਗ ਉਪਰਾਸ਼ਟਰਪਤੀ ਦਾ ਧੰਨਵਾਦ ਕੀਤਾ।

Share This Article
Leave a Comment