ਚੰਡੀਗੜ੍ਹ: ਪੰਜਾਬ ਵਿੱਚ ਹੁਣ ਸਰਕਾਰ ਡਿਜ਼ੀਟਲ ਢੰਗ ਨਾਲ ਚੱਲੇਗੀ ਅਤੇ ਕਿਸੇ ਨੂੰ ਵੀ ਚੰਡੀਗੜ੍ਹ ਮੁੱਖ ਮੰਤਰੀ ਦਫ਼ਤਰ ਵਿੱਚ ਆਉਣ ਦੀ ਲੋੜ ਨਹੀਂ ਪਵੇਗੀ। ਮੁੱਖ ਮਤੰਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਹਰ ਜ਼ਿਲ੍ਹੇ ਵਿਚ ਇੱਕ ਮੁੱਖ ਮੰਤਰੀ ਦਫਤਰ ਹੋਵੇਗਾ ਤੇ ਕਿਸੇ ਨੂੰ ਵੀ ਚੰਡੀਗੜ੍ਹ ਮੁੱਖ ਮੰਤਰੀ ਦਫ਼ਤਰ ਵਿੱਚ ਆਉਣ ਦੀ ਲੋੜ ਨਹੀਂ ਪਵੇਗੀ।
ਆਮ ਆਦਮੀ ਪਾਰਟੀ ਵੱਲੋਂ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੇ ਐਲਾਨ ਦਾ ਟਵਿੱਟਰ ਹੈਂਡਲ ‘ਤੇ ਪੋਸਟਰ ਜਾਰੀ ਕੀਤਾ ਗਿਆ ਹੈ। ਮੁੱਖ ਮੰਤਰੀ ਦੇ ਐਲਾਨ ਅਨੁਸਾਰ ਸੂਬੇ ਵਿੱਚ ਡਿਜ਼ੀਟਲ ਸਰਕਾਰ ਤਹਿਤ ਕੰਮ ਹੋਵੇਗਾ। ਹਰ ਜ਼ਿਲ੍ਹੇ ਵਿੱਚ ਇਕ ਮੁੱਖ ਮੰਤਰੀ ਦਫ਼ਤਰ ਹੋਵੇਗਾ, ਜਿਸ ਨਾਲ ਕਿਸੇ ਵੀ ਵਿਅਕਤੀ ਨੂੰ ਹੁਣ ਆਪਣੀ ਸਮੱਸਿਆ ਚੰਡੀਗੜ੍ਹ ਵਿਖੇ ਲੈ ਕੇ ਨਹੀਂ ਜਾਣੀ ਪਵੇਗੀ।
ਹਰੇਕ ਦਫਤਰ ਵਿਚ ਜ਼ਿਲ੍ਹਾ ਨੋਡਲ ਅਫਸਰ ਨਿਯੁਕਤ ਕੀਤੇ ਜਾਣਗੇ। ਇਥੇ ਅਪੀਲਕਰਤਾ ਦੀ ਸ਼ਿਕਾਇਤ ਕੰਪਿਊਟਰ ਵਿਚ ਦਰਜ ਕੀਤੀ ਜਾਵੇਗੀ ਤੇ ਉਸ ਨੂੰ ਇਸ ਤੋਂ ਬਾਅਦ ਰਸੀਦ ਦਿੱਤੀ ਜਾਵੇਗੀ। ਫਿਰ ਉਕਤ ਸ਼ਿਕਾਇਤ ਮੁੱਖ ਮੰਤਰੀ ਦਫਤਰ ਚੰਡੀਗੜ੍ਹ ਵਿਚ ਭੇਜੀ ਜਾਵੇਗੀ ਤੇ ਅਧਿਕਾਰੀ ਉਸ ‘ਤੇ ਕਾਰਵਾਈ ਕਰਨਗੇ।