ਨਵੀਂ ਦਿੱਲੀ:- ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਚ ਯਾਤਰੀ ਟਰੈਕਿੰਗ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ। ਯਾਤਰੀਆਂ ਨੂੰ ਸਹੂਲਤ ਦੇਣ ਲਈ ਇਸ ਨਵੀਂ ਪ੍ਰਣਾਲੀ ਨੂੰ ਲਾਗੂ ਕੀਤਾ ਜਾ ਰਿਹਾ। ਆਈਜੀਆਈ ਏਅਰਪੋਰਟ ਦੀ ਗਵਰਨਿੰਗ ਬਾਡੀ, ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡੀਆਈਏਐਲ) ਦੇ ਅਨੁਸਾਰ, ਨਵਾਂ ਯਾਤਰੀ ਟਰੈਕਿੰਗ ਸਿਸਟਮ ਦੀ ਸ਼ੁਰੂਆਤ ਹਵਾਈ ਅੱਡੇ ‘ਤੇ ਯਾਤਰੀਆਂ ਦੇ ਇੰਤਜ਼ਾਰ ਦੇ ਸਮੇਂ ਨੂੰ ਘਟਾਉਣ ਤੇ ਯਾਤਰੀਆਂ ਦੇ ਪ੍ਰਵਾਹ ਪ੍ਰਬੰਧਨ ਨੂੰ ਯਕੀਨੀ ਬਣਾਉਣ ‘ਚ ਹਵਾਈ ਅੱਡੇ ਦੇ ਅਧਿਕਾਰੀਆਂ ਦੀ ਸਹਾਇਤਾ ਕਰੇਗੀ।
ਦੱਸ ਦਈਏ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡੀਆਈਏਐਲ) ਦੇ ਅਨੁਸਾਰ, ਹਵਾਈ ਅੱਡੇ ‘ਤੇ ਯਾਤਰੀਆਂ ਨੂੰ ਸੁਰੱਖਿਅਤ ਤੇ ਸਾਫ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਕਈ ਨਵੇਂ ਉਪਾਅ ਪੇਸ਼ ਕੀਤੇ ਗਏ ਹਨ। ਇਸ ਤੋਂ ਇਲਾਵਾ ਕੋਵਿਡ -19 ਦੇ ਨਾਲ ਟਰਮੀਨਲ -3 ਦੇ ਕਈ ਖੇਤਰਾਂ ‘ਚ ਸਮਾਜਿਕ ਵੀ ਦੂਰੀ ਰੱਖੀ ਜਾਏਗੀ।
ਜਾਣਕਾਰੀ ਅਨੁਸਾਰ ਏਅਰਪੋਰਟ ਦੇ ਟਰਮੀਨਲ -3 ‘ਤੇ ਐਕਸੋਵਿਸ ਦਾ ਪੀਟੀਐਸ ਸਾੱਫਟਵੇਅਰ ਲਗਾਇਆ ਗਿਆ ਹੈ, ਜਿਸ ਨਾਲ ਹਰ ਸਮੇਂ ਪਤਾ ਲੱਗਦਾ ਰਹਿਣਾ ਕਿ ਹਵਾਈ ਅੱਡੇ ‘ਚ ਕਿੰਨੇ ਯਾਤਰੀ ਹਨ ਤੇ ਯਾਤਰੀਆਂ ਨੂੰ ਕਿੰਨਾ ਸਮਾਂ ਇੰਤਜ਼ਾਰ ਕਰਨਾ ਪੈ ਰਿਹਾ ਹੈ। ਸਾਫਟਵੇਅਰ ਦੇ ਜ਼ਰੀਏ ਜਿਥੇ ਵੀ ਭੀੜ ਹੋਵੇਗੀ, ਪਹਿਲਾਂ ਪੂਰੀ ਟੀਮ ਨੂੰ ਅਲਰਟ ਭੇਜਿਆ ਜਾਵੇਗਾ ਤੇ ਇਸ ਤੋਂ ਬਾਅਦ, ਜੇ 10 ਮਿੰਟ ਤੱਕ ਭੀੜ ਘੱਟ ਨਹੀਂ ਹੁੰਦੀ ਹੈ ਤਾਂ ਪ੍ਰਬੰਧਨ ‘ਚ ਸ਼ਾਮਲ ਉੱਚ ਅਧਿਕਾਰੀਆਂ ਤੱਕ ਇਕ ਚਿਤਾਵਨੀ ਭੇਜੀ ਜਾਵੇਗੀ।