ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਨੇ ਪੰਜਾਬ ਵਿਚ ਚੱਲ ਰਹੇ ਸ਼ਰਾਬ ਮਾਫੀਏ ਨੂੰ ਖਤਮ ਕਰਨ ਲਈ ਕੁਝ ਸੁਝਾਅ ਦਿਤੇ ਹਨ । ਇਸ ਸਬੰਧੀ ਉਨ੍ਹਾਂ ਨੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਚਿਠੀ ਵੀ ਲਿਖੀ ਹੈ । ਅਮਨ ਅਰੋੜਾ ਨੇ ਕਿਹਾ ਕਿ ਪਿਛਲੇ ਦਿਨੀ ਜਿਸ ਤਰ੍ਹਾਂ ਸ਼ਰਾਬ ਨੇ ਪੰਜਾਬ ਸਰਕਾਰ ਵਿਚ ਪਵਾੜੇ ਪਵਾਏ ਹਨ ਅਤੇ ਬਹੁਤ ਵਡਾ ਨੁਕਸਾਨ ਹੋਣ ਦੇ ਨਾਲ ਪੰਜਾਬ ਦੀ ਸਿਆਸੀ ਜਮਾਤ ਦੇ ਅਕਸ਼ ਨੂੰ ਬਹੁਤ ਵਡਾ ਧੱਕਾ ਲਗਿਆ ਹੈ । ਉਨ੍ਹਾਂ ਕਿਹਾ ਕਿ ਸ਼ਰਾਬ ਮਾਫੀਆ 3 ਤਰੀਕੇ ਨਾਲ ਪੰਜਾਬ ਦੇ ਮਾਲੀਏ ਨੂੰ ਢਾਹ ਲਾ ਰਿਹਾ ਹੈ ।
ਅਮਨ ਅਰੋੜਾ ਨੇ ਦਸਿਆ ਕਿ ਡਿਸਟ੍ਰਲੀਆਂ ਦੇ ਨਾਲ ਹੂਬਹੂ ਨਕਲੀ ਸ਼ਰਾਬ ਤਿਆਰ ਕਾਰਨ ਦੀਆ ਨਾਜਾਇਜ਼ ਡਿਸਟ੍ਰਿਲੀਆਂ ਲਗਾਈਆਂ ਜਾਂਦੀਆਂ ਹਨ ਅਤੇ ਉਸ ਦਾ ਵਡਾ ਨੁਕਸਾਨ ਹੁੰਦਾ ਹੈ । ਉਨ੍ਹਾਂ ਦਸਿਆ ਕਿ ਅਜਿਹੀ ਇਕ ਫੈਕਟਰੀ ਛੰਬੂ ਵਿਚ ਫੜੀ ਗਈ ਹੈ ਅਤੇ ਪਿਛਲੇ ਸਾਲ ਤੋਂ ਹੁਣ ਤਕ 4 ਡਿਸਟ੍ਰਿਲੀਆਂ ਫੜੀਆਂ ਜਾ ਚੁਕੀਆਂ ਹਨ ਇਨ੍ਹਾਂ ਵਿੱਚੋ ੩ ਕੈਪਟਨ ਅਮਰਿੰਦਰ ਸਿੰਘ ਦੇ ਜਿਲ੍ਹੇ ਪਟਿਆਲਾ ਵਿਚ ਸਨ ।