ਨਿਊਜ਼ ਡੈਸਕ: ਕੋਰੋਨਾ ਮਹਾਂਮਾਰੀ ਅਤੇ ਅੰਤਰਰਾਸ਼ਟਰੀ ਪਾਬੰਦੀ ਵਿਚਾਲੇ ਵੀ ਉੱਤਰ ਕੋਰੀਆ ਲਗਾਤਾਰ ਨਵੀਆਂ ਮਿਜ਼ਾਈਲਾਂ ਦਾ ਪਨਿਊਜ਼ਰੀਖਣ ਕਰਦਾ ਰਿਹਾ ਅਤੇ ਦੇਸ਼ ਵਿੱਚ ਪਰਮਾਣੂ ਅਭਿਆਨ ਵੀ ਨਹੀਂ ਰੁਕਿਆ। ਅੰਤਰਰਾਸ਼ਟਰੀ ਪੱਧਰ ‘ਤੇ ਹੁਣ ਸਵਾਲ ਖਡ਼੍ਹੇ ਹੋ ਰਹੇ ਹਨ ਕਿ ਆਖਿਰਕਾਰ ਉੱਤਰ ਕੋਰੀਆ ਇਨ੍ਹਾਂ ਹਥਿਆਰਾਂ ਦੇ ਲਈ ਪੈਸੇ ਕਿੱਥੋਂ ਇਕੱਠੇ ਕਰ ਰਿਹਾ ਹੈ। ਇਸ ਦਾ ਖੁਲਾਸਾ ਸੰਯੁਕਤ ਰਾਸ਼ਟਰ ਨੇ ਆਪਣੀ ਇਕ ਰਿਪੋਰਟ ਵਿੱਚ ਕੀਤਾ ਹੈ। ਸੰਯੁਕਤ ਰਾਸ਼ਟਰ ਦੀ ਕੌਨਫੀਡੈਂਸ਼ੀਅਲ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਉੱਤਰ ਕੋਰੀਆ ਨੇ ਪਰਮਾਣੂ ਅਤੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਨੂੰ ਪੂਰਾ ਕਰਨ ਦੇ ਲਈ ਸਾਈਬਰ ਹਮਲੇ ਦੇ ਜ਼ਰੀਏ 300 ਮਿਲੀਅਨ ਡਾਲਰ ਤੋਂ ਜ਼ਿਆਦਾ ਯਾਨੀ ਕਿ ਭਾਰਤੀ ਕਰੰਸੀ ਮੁਤਾਬਕ 2500 ਕਰੋੜ ਰੁਪਏ ਦੀ ਕ੍ਰਿਪਟੋਕਰੰਸੀ ਚੋਰੀ ਕੀਤੀ ਹੈ।
ਪਿਓਂਗਯਾਂਗ ‘ਤੇ ਲੱਗੇ ਬੈਨ ਦੀ ਨਿਗਰਾਨੀ ਰੱਖਣ ਵਾਲੇ ਐਕਸਪਰਟ ਪੈਨਲ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਕਿ ਇਸ ਸਾਲ 2019 ਤੋਂ ਨਵੰਬਰ 2020 ਤਕ ਉੱਤਰ ਕੋਰੀਆ ਨੇ ਤਕਰੀਬਨ 316.4 ਮਿਲੀਅਨ ਡਾਲਰ ਦੀ ਵਰਚੁਅਲ ਚੋਰੀ ਕੀਤੀ ਹੈ। ਰਿਪੋਰਟ ਮੁਤਾਬਕ ਪਿਓਂਗਯਾਂਗ ਨੇ ਪਰਮਾਣੂ ਅਤੇ ਮਿਜ਼ਾਈਲ ਬਣਾਉਣ ਦੇ ਲਈ ਪੈਸੇ ਇਕੱਠੇ ਕਰਨ ਦੇ ਲਈ ਵਿੱਤੀ ਸੰਸਥਾਵਾਂ ਅਤੇ ਐਕਸਚੇਂਜਾਂ ਨੂੰ ਹੈਕ ਕਰ ਲਿਆ ਸੀ। ਪਿਛਲੇ ਸਾਲ ਦੋ ਅਜਿਹੀਆਂ ਵੱਡੀਆਂ ਚੋਰੀਆਂ ਹੋਈਆਂ ਜਿਸ ਦੇ ਨਾਲ ਉੱਤਰ ਕੋਰੀਆ ਨੂੰ ਸਭ ਤੋਂ ਵੱਧ ਪੈਸਾ ਮਿਲਿਆ ਸੀ। ਉੱਤਰ ਕੋਰੀਆ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਐਕਸਪਰਟ ਹੈਕਰਾਂ ਦੀ ਫੌਜ ਚਲਾਉਣ ਦੇ ਲਈ ਜਾਣਿਆ ਜਾਂਦਾ ਹੈ। ਇਹ ਹੈਕਰ ਦੱਖਣ ਕੋਰੀਆ ਅਤੇ ਹੋਰ ਦੇਸ਼ਾਂ ਦੀਆਂ ਸੰਸਥਾਵਾਂ ਅਤੇ ਸ਼ੋਧਕਰਤਾਵਾਂ ‘ਤੇ ਸਾਈਬਰ ਹਮਲਾ ਕਰ ਚੁੱਕੇ ਹਨ।