ਮੁਲਾਜ਼ਮ ਜਥੇਬੰਦੀਆਂ ਨਾਲ ਸਰਕਾਰ ਦੀ ਮੀਟਿੰਗ ਮੁੜ ਰਹੀ ਬੇ-ਸਿੱਟਾ, ਭੜਕੇ ਮੁਲਾਜ਼ਮ

TeamGlobalPunjab
1 Min Read

ਚੰਡੀਗੜ੍ਹ : ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਦੀ ਅੱਜ ਮੰਤਰੀ ਮੰਡਲ ਦੀ ਸਬ ਕਮੇਟੀ ਨਾਲ ਹੋਈ ਮੀਟਿੰਗ ਅਸਫ਼ਲ ਰਹੀ ਕਿਉਂਕਿ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਪੰਜਾਬ ਦੇ ਮੰਤਰੀ ਕੋਈ ਸਹੀ ਸਿੱਟਾ ਨਹੀਂ ਕੱਢ ਸਕੇ।

 

ਮੀਟਿੰਗ ਤੋਂ ਬਾਅਦ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਅਸੀਂ ਮੁਲਾਜ਼ਮ ਮਸਲਿਆਂ ਪ੍ਰਤੀ ਗੰਭੀਰ ਹਾਂ ਅਤੇ ਹੁਣ ਇਹ ਸੋਚ ਰਹੇ ਹਾਂ ਕਿ ਸਰਕਾਰ ‘ਤੇ ਵੀ ਜ਼ਿਆਦਾ ਬੋਝ ਨਾ ਪਵੇ ਤੇ ਮੁਲਾਜ਼ਮ ਵੀ ਨਾਰਾਜ਼ ਨਾ ਹੋਣ ਜਿਸ ਕਾਰਨ ਮੁਲਾਜ਼ਮਾਂ ਦੇ ਮਸਲਿਆਂ ਦਾ ਆਉਣ ਵਾਲੇ ਦਿਨਾਂ ‘ਚ ਹੱਲ ਕਰ ਲਿਆ ਜਾਵੇਗਾ।

ਦੂਜੇ ਪਾਸੇ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਨਹੀਂ ਮੰਨਿਆ ਜਾ ਰਿਹਾ ਜਿਸ ਕਾਰਨ ਉਹ ਲੰਮੀ ਹੜਤਾਲ ‘ਤੇ ਜਾਣਗੇ। ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਪੇ – ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਕੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ।

Share This Article
Leave a Comment