ਸਕੂਲਾਂ ਦੀਆ ਫੀਸਾਂ ‘ਚ ਆਪ ਮੁਹਾਰੇ ਵਾਧਾ ਕਰਨ ਵਾਲਿਆਂ ਦੀ ਉਪ ਮੁਖ ਮੰਤਰੀ ਨੇ ਲਾਈ ਕਲਾਸ, ਦੇਖੋ ਕੀ ਕਿਹਾ

TeamGlobalPunjab
2 Min Read

ਨਵੀਂ ਦਿੱਲੀ: ਦਿੱਲੀ ਸਰਕਾਰ ਕੋਰੋਨਾਵਾਇਰਸ ਸੰਬੰਧੀ ਬਹੁਤ ਸਾਵਧਾਨੀ ਨਾਲ ਕੰਮ ਕਰ ਰਹੀ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਸੋਸ਼ਲ ਮੀਡੀਆ ਰਾਹੀਂ ਵੀਡੀਓ ਕਾਨਫਰੰਸਿੰਗ ਜ਼ਰੀਏ ਦਿੱਲੀ ਦੇ ਸਕੂਲਾਂ ਨੂੰ ਲੈ ਕੇ ਸਖ਼ਤ ਹਦਾਇਤ ਜਾਰੀ ਕੀਤੀ। ਉਨ੍ਹਾਂ ਕਿਹਾ ਕਿ, “ਕੋਰੋਨਾ ਵਾਇਰਸ ਕਾਰਨ ਸਿੱਖਿਆ ਅਤੇ ਆਰਥਿਕਤਾ ਸਭ ਤੋਂ ਪ੍ਰਭਾਵਤ ਹੋ ਰਹੀ ਹੈ। ਸਿਸੋਦੀਆ ਨੇ ਕਿਹਾ ਕਿ ਉਨ੍ਹਾਂ ਨੂੰ ਅਤੇ ਸਰਕਾਰ ਨੂੰ ਕਈ ਥਾਵਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਕੁਝ ਸਕੂਲ ਵੱਧ ਕੇ ਫੀਸਾਂ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਕਈ ਸਕੂਲਾਂ ਵਲੋਂ ਫੀਸਾਂ ਵਿਚ ਵਾਧਾ ਕੀਤਾ ਜਾ ਰਿਹਾ ਅਤੇ ਟਰਾਂਸਪੋਰਟ ਨਾ ਚਲਣ ਦੇ ਬਾਵਜੂਦ ਵੀ ਇਸ ਦਾ ਖਰਚਾ ਵਸੂਲਿਆ ਜਾ ਰਿਹਾ ਹੈ । ”

ਮਨੀਸ਼ ਸਿਸੋਦੀਆ ਨੇ ਕਿਹਾ ਸ਼ਿਕਾਇਤਾਂ ਇਹ ਵੀ ਮਿਲ ਰਹੀਆਂ ਹਨ ਕਿ ਸਕੂਲ ਵਿਚ ਫੀਸਾਂ ਨਾ ਅਦਾ ਕਰਨ ਵਾਲੇ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਬੰਦ ਕਰ ਦਿੱਤੀਆਂ ਗਈਆਂ ਹਨ। ”ਉਨ੍ਹਾਂ ਕਿਹਾ,“ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਦੇਸ਼ ਦਿੱਤਾ ਹੈ ਕਿ ਕੋਈ ਵੀ ਪ੍ਰਾਈਵੇਟ ਸਕੂਲ ਚਾਹੇ ਉਹ ਸਰਕਾਰੀ ਜ਼ਮੀਨ ਉੱਤੇ ਚੱਲ ਰਿਹਾ ਹੋਵੇ ਜਾਂ ਉਹ ਗੈਰ-ਸਰਕਾਰੀ ‘ਤੇ ਚੱਲ ਰਹੇ ਹਨ, ਉਸ ਨੂੰ ਫੀਸਾਂ ਵਿੱਚ ਵਾਧਾ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ. ਕੋਈ ਵੀ ਸਕੂਲ ਸਰਕਾਰ ਤੋਂ ਪੁੱਛੇ ਬਿਨਾਂ, ਸਕੂਲ ਦੀ ਪਰਵਾਹ ਕੀਤੇ ਬਿਨਾਂ ਫੀਸਾਂ ਵਿੱਚ ਵਾਧਾ ਨਹੀਂ ਕਰ ਸਕਦਾ।

Share This Article
Leave a Comment