ਨਿਊਯਾਰਕ: ਟਰੰਪ ਸਰਕਾਰ ਦੇ ਆਉਂਦੇ ਹੀ ਬਹੁਤ ਵੱਡੇ ਪੱਧਰ ਤੇ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਦੀ ਡੈਪੂਟੇਸ਼ਨ ਦੀ ਗੱਲ ਨੂੰ ਅਮਲੀ ਜਾਮਾ ਪਹਿਨਾਉਣ ਦੀ ਸ਼ੁਰੂਆਤ ਅਮਰੀਕਾ ਵਿੱਚ ਹੋ ਗਈ ਹੈ। ਪਰ ਇਸਦੇ ਨਾਲ ਨਾਲ ਅਫਵਾਹਾਂ ਦਾ ਬਾਜ਼ਾਰ ਵੀ ਗਰਮ ਹੋ ਗਿਆ ਹੈ। ਆਮ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਸੱਚੀ ਖ਼ਬਰ ਕੀ ਹੈ ਤੇ ਝੂਠੀ ਖ਼ਬਰਾ ਕੀ। ਇੱਥੇ ਅਵਾਮ ਨੂੰ ਸੁਚੇਤ ਰਹਿਣ ਦੀ ਲੋੜ ਹੈ। ਹੁਣੇ ਕਿਸੇ ਨਿੱਜੀ ਚੈਨਲ ਤੇ ਖ਼ਬਰ ਆਈ ਕਿ ਨਿਊਯਾਰਕ ਤੇ ਨਿਊਜਰਸੀ ਦੇ ਗੁਰਦੁਆਰਾ ਸਾਹਿਬ ਵਿੱਚ ICE ਵੱਲੋਂ ਰੇਡਾਂ ਕੀਤੀਆਂ ਜਾ ਰਹੀਆਂ ਹਨ। ਜਦ ਇਸ ਬਾਰੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਇਸ ਖ਼ਬਰ ਦਾ ਖੰਡਨ ਕੀਤਾ ਤੇ ਇਸ ਖਬਰ ਨੂੰ ਬੇਬੁਨਿਆਦ ਤੇ ਝੂਠੀ ਦੱਸਿਆ।
ਨਿਊਯਾਰਕ ਦੇ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਵਿੰਦਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਕੋਈ ਵੀ ਰੇਡ ਹਾਲੇ ਤੱਕ ਨਹੀਂ ਹੋਈ। ਉਹਨਾਂ ਇਹ ਵੀ ਕਿਹਾ ਕਿ ਉਸ ਚੈਨਲ ਵੱਲੋਂ ਇੱਕ ਪੁਰਾਣੀ ਫੋਟੋ ਵੀ ਸਿੱਖ ਕਲਚਰ ਸੁਸਾਇਟੀ ਦੀ ਵਰਤੀ ਗਈ ਹੈ।

ਇਸ ਖ਼ਬਰ ਦੇ ਸੰਬੰਧ ‘ਚ ਨਿਊਜਰਸੀ ਦੇ ਨਿਊਜਰਸੀ ਦੇ ਕਾਰਟਰੇਟ ਤੋਂ ਕੇਵਲ ਸਿੰਘ ਨੇ ਵੀ ਇਸ ਖ਼ਬਰ ਨੂੰ ਝੂਠੀ ਦੱਸਿਆ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਬਾ ਗਲੈਨ ਰੌਕ ਦੀ ਮੈਨੇਜਮੈਂਟ ਕਮੇਟੀ ਨੇ ਵੀ ਇਸ ਖ਼ਬਰ ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਇੱਥੇ ਵੀ ਰੇਡ ਵਾਲੀ ਕੋਈ ਗੱਲ ਨਹੀਂ ਹੋਈ।
ਨਿਊਯਾਰਕ ਨਿਊਜਰਸੀ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਹਾਲੇ ਤੱਕ ਕੋਈ ਵੀ ICE ਦੀ ਰੇਡ ਦੀ ਕੋਈ ਖ਼ਬਰ ਨਹੀਂ ਹੈ। ਲੋਕਾਂ ਨੂੰ ਕੋਈ ਵੀ ਖ਼ਬਰ ਨੂੰ ਅੱਗੇ ਸਾਂਝਾ ਕਰਨ ਤੋਂ ਪਹਿਲਾਂ ਓਸ ਖ਼ਬਰ ਦੀ ਅਸਲੀਅਤ ਬਾਰੇ ਜ਼ਰੂਰ ਜਾਣ ਲੈਣਾ ਚਾਹੀਦਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।