ਬੀਜਿੰਗ: ਚੀਨ ਵਿੱਚ ਲਗਾਤਾਰ ਤੀਜੇ ਦਿਨ ਕੋਰੋਨਾ ਵਾਇਰਸ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਕੋਰੋਨਾ ਵਾਇਰਸ ਨੂੰ ਰੋਕਣ ਲਈ ਚੀਨ ਨੇ ਪੂਰੀ ਤਰ੍ਹਾਂ ਸਖਤ ਕਦਮ ਚੁੱਕੇ। ਇਸ ਸਭ ਦੇ ਵਿੱਚ ਕੋਰੋਨਾ ਵਾਇਰਸ ਕਾਰਨ ਚੀਨ ਵਿੱਚ ਸੱਤ ਹੋਰ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ, ਜਿਸਦੇ ਨਾਲ ਦੇਸ਼ ਵਿੱਚ ਮੌਤਾਂ ਦਾ ਅੰਕੜਾ 3255 ਪਹੁੰਚ ਗਿਆ ਹੈ।
ਚੀਨ ਦੇ ਰਾਸ਼ਟਰੀ ਕਮਿਸ਼ਨ ਨੇ ਸ਼ਨੀਵਾਰ ਨੂੰ ਦੱਸਿਆ ਕਿ ਲਗਾਤਾਰ ਸ਼ੁਕਰਵਾਰ ਨੂੰ ਤੀਜੇ ਦਿਨ ਚੀਨ ਦੇ ਮੁੱਖ ਸਥਾਨ ‘ਤੇ COVID19 ਦਾ ਕੋਈ ਵੀ ਨਵਾਂ ਘਰੇਲੂ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ।
ਐੱਨ.ਐਚ.ਸੀ ਨੇ ਦੱਸਿਆ ਕਿ ਚੀਨ ਵਿੱਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ 36 ਨਵੇਂ ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ, 7 ਲੋਕਾਂ ਦੀ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆਕੇ ਮੌਤ ਹੋ ਗਈ। ਇਹ ਸਾਰੀਆਂ ਮੌਤਾਂ ਹੁਬੇਈ ਸੂਬੇ ਦੇ ਵੁਹਾਨ ਵਿੱਚ ਹੋਈਆਂ ਹਨ।
ਦੱਸ ਦਈਏ ਕਿ ਚੀਨ ਵਿੱਚ ਹਾਲੇ ਤੱਕ 81 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਉੱਥੇ ਹੀ 3255 ਲੋਕਾਂ ਦੀ ਮੌਤ ਹਾਲੇ ਤੱਕ ਇਸ ਜਾਨਲੇਵਾ ਵਾਇਰਸ ਨਾਲ ਹੋ ਚੁੱਕੀ ਹੈ। 6,013 ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਚਲ ਰਿਹਾ ਹੈ। ਚੀਨ ਵਿੱਚ 71,740 ਲੋਕ ਇਸ ਵਾਇਰਸ ਦੀ ਲਪੇਟ ਤੋਂ ਬਾਹਰ ਆ ਚੁੱਕੇ ਹਨ।
ਚੀਨ ਨੇ ਹੋਰ ਦੇਸ਼ਾਂ ਤੋਂ ਪਰਤਣ ਵਾਲੇ ਸਾਰੇ ਲੋਕਾਂ ਲਈ ਕਠੋਰ ਨਿਯਮ ਲਾਗੂ ਕੀਤੇ ਗਏ ਹਨ। ਵਿਦੇਸ਼ੀ ਮਾਮਲਿਆਂ ‘ਚੋਂ ਸ਼ੁੱਕਰਵਾਰ ਨੂੰ 34 ਮਾਮਲੇ ਦਰਜ ਕੀਤੇ ਗਏ ਹਨ।