ਵਾਸ਼ਿੰਗਟਨ: ਅਮਰੀਕਾ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਨੂੰ ਲੈ ਕੇ ਉਸ ਦੀ ਨੀਤੀ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਵਿਦੇਸ਼ੀ ਮੰਤਰਾਲੇ ਦੇ ਨੇਡ ਪ੍ਰਾਈਸ ਜੰਮੂ-ਕਸ਼ਮੀਰ ਵਿੱਚ 4ਜੀ ਇੰਟਰਨੈੱਟ ਸਹੂਲਤ ਬਹਾਲ ਕਰਨ ਤੇ ਦੱਖਣ ਅਤੇ ਮੱਧ ਏਸ਼ੀਆ ਬਿਊਰੋ ਦੇ ਟਵੀਟ ਉੱਤੇ ਕਿਹਾ, ਮੈਂ ਸਾਫ ਕਰਨਾ ਚਾਹੁੰਦਾ ਹਾਂ ਕਿ ਖੇਤਰ ਵਿੱਚ ਅਮਰੀਕਾ ਦੀ ਨੀਤੀ ਵਿੱਚ ਬਦਲਾਅ ਨਹੀਂ ਹੋਇਆ ਹੈ।
ਦਰਅਸਲ, ਬਿਊਰੋ ਨੇ ਕਿਹਾ ਸੀ ਕਿ ਜੰਮੂ-ਕਸ਼ਮੀਰ ਵਿੱਚ 4ਜੀ ਇੰਟਰਨੈੱਟ ਸੇਵਾ ਬਹਾਲ ਕਰਨ ਦਾ ਅਸੀ ਸਵਾਗਤ ਕਰਦੇ ਹਾਂ। ਇਹ ਸਥਾਨਕ ਵਾਸੀਆਂ ਲਈ ਇਕ ਮਹੱਤਵਪੂਰਨ ਕਦਮ ਹੈ ਅਤੇ ਜੰਮੂ ਕਸ਼ਮੀਰ ਵਿੱਚ ਆਮ ਹਾਲਾਤ ਬਹਾਲ ਕਰਨ ਲਈ ਸਿਆਸੀ ਅਤੇ ਆਰਥਿਕ ਤਰੱਕੀ ਜਾਰੀ ਰੱਖਣ ਦੀ ਉਮੀਦ ਹੈ।
ਭਾਰਤ ਵਿੱਚ ਟਵਿੱਟਰ ਦੇ ਕੁਝ ਅਕਾਊਂਟ ਬੰਦ ਕਰਨ ਦੇ ਸਵਾਲ ‘ਤੇ ਪ੍ਰਾਈਸ ਨੇ ਕਿਹਾ ਅਸੀਂ ਬੋਲਣ ਦੀ ਆਜ਼ਾਦੀ ਸਣੇ ਲੋਕਤੰਤਰਿਕ ਮੁੱਲਾਂ ਦਾ ਸਮਰਥਨ ਕਰਨਾ ਜਾਰੀ ਰੱਖਾਂਗੇ ਮੈਨੂੰ ਲੱਗਦਾ ਹੈ ਕਿ ਟਵਿਟਰ ਦੀ ਰਣਨੀਤੀਆਂ ਸਬੰਧੀ ਤੁਹਾਨੂੰ ਉਸ ਤੋਂ ਹੀ ਸਵਾਲ ਕਰਨਾ ਚਾਹੀਦਾ ਹੈ।