ਕੈਲੀਫੋਰਨੀਆ(ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ): ਸ਼ਹਿਰ ਜਿਸਨੂੰ ਟਰੱਕਿੰਗ ਦੀ ਹੱਬ ਦੇ ਤੌਰ ਤੇ ਜਾਣਿਆ ਜਾਂਦਾ ਹੈ। ਇੱਥੋ ਦੀ NKRS ਟਰੱਕਿੰਗ ਦੇ ਮਾਲਕ ਅਮੋਲਕ ਸਿੰਘ ਸਿੱਧੂ ਵੱਲੋਂ ਲੰਘੇ ਸ਼ਨੀਵਾਰ ਆਪਣੀ ਕੰਪਨੀ NKRS TRUCKNG ਦੀ 17ਵੀਂ ਵਰ੍ਹੇਗੰਢ ਆਪਣੇ ਗ੍ਰਹਿ ਵਿੱਖੇ ਕੰਪਨੀ ਦੇ ਅਣਥੱਕ ਡ੍ਰਾਈਵਰਾਂ ਦੇ ਨਾਲ ਇੱਕ ਸ਼ਾਨਦਾਰ ਮਹਿਫ਼ਲ ਦੇ ਰੂਪ ਵਿੱਚ ਸਭਨਾਂ ਨੂੰ ਮਾਨ ਸਨਮਾਨ ਦੇਕੇ ਮਨਾਈ ਗਈ।
ਸਮਾਗਮ ਦੀ ਸ਼ੁਰੂਆਤ ਅਮੋਲਕ ਸਿੰਘ ਸਿੱਧੂ ਨੇ ਸਭਨਾਂ ਨੂੰ ਨਿੱਘੀ ਜੀ ਆਇਆ ਆਖਕੇ ਕੀਤੀ। ਇਸ ਉਪਰੰਤ ਉੁੱਘੇ ਟਰਾਂਸਪੋਰਟਰ ਸੁਰਿੰਦਰ ਸਿੰਘ ਨਿੱਝਰ, ਅੰਮ੍ਰਿਤਪਾਲ ਸਿੰਘ ਨਿੱਝਰ ਅਤੇ ਕਾਰੋਬਾਰੀ ਗੁਰਨੇਕ ਸਿੰਘ ਬਾਗੜੀ, ਗੁਰਨੇਕ ਸਿੰਘ ਨਿੱਝਰ, ਆਦਿ ਨੇ ਸਮਾਗਮ ਨੂੰ ਸੰਬੋਧਨ ਕੀਤਾ ਅਤੇ ਆਪਣੇ ਤਜ਼ਰਬੇ ਵਿੱਚੋਂ ਡ੍ਰਾਈਵਰ ਵੀਰਾਂ ਨਾਲ ਸੇਫਟੀ ਟਿਪਸ ਵੀ ਸਾਂਝੀਆਂ ਕੀਤੀਆਂ।
ਇਸ ਮੌਕੇ ਗਾਇਕ ਅਕਾਸ਼ਦੀਪ , ਧਰਮਵੀਰ ਥਾਂਦੀ, ਪੱਪੀ ਭਦੌੜ, ਗੋਗੀ ਸੰਧੂ ਅਤੇ ਮੀਕੇ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਖ਼ੂਬ ਰੌਣਕ ਲਾਈ। ਇਸ ਮੌਕੇ ਯੂਬਾ ਸਿਟੀ ਵਾਲੇ ਜਿੰਦਰ ਦਾ ਟਰੱਕ, ਡਰਾਈਵਰ ਵੀਰਾਂ ਲਈ ਖ਼ਾਸ ਖਿੱਚ ਦਾ ਕੇਂਦਰ ਬਣਿਆ ਰਿਹਾ। ਇਸ ਮੌਕੇ ਅਮੋਲਕ ਸਿੰਘ ਸਿੱਧੂ ਨੇ ਸਭਨਾਂ ਨੂੰ ਸਨਮਾਨ ਚਿੰਨ ਦੇਕੇ ਨਿਵਾਜਿਆ। ਅਖੀਰ ਡਰਾਈਵਰ ਵੀਰਾ ਨੇ ਨੱਚਕੇ ਖ਼ੂਬ ਖੁਸ਼ੀ ਮਨਾਈ। ਇਹ ਇੱਕ ਤਰਾਂ ਦਾ ਪੰਜਾਬੀ ਟਰੱਕਿੰਗ ਇੰਡਸਟਰੀ ਲਈ ਵਿਲੱਖਣ ਪ੍ਰੋਗਰਾਮ ਹੋ ਨਿਬੜਿਆ, ਕਿਉਕੇ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਕੰਪਨੀ ਮਾਲਕ ਨੇ ਆਪਣੇ ਅਣਥੱਕ ਡ੍ਰਾਈਵਰਾਂ ਦੇ ਮਾਣ ਸਨਮਾਨ ਹਿੱਤ ਕੋਈ ਪ੍ਰੋਗਰਾਮ ਉਲੀਕਿਆ ਹੋਵੇ। ਇਸ ਮੌਕੇ IKP ਰੈਸਟੋਰੈਂਟ ਦੇ ਸੁਆਦਿਸ਼ਟ ਖਾਣੇ ਦਾ ਸਭਨੇ ਖ਼ੂਬ ਅਨੰਦ ਮਾਣਿਆ।