17 ਸਾਲਾ ਨਿਲਾਂਸ਼ੀ ਪਟੇਲ ਬਣੀ ਦੁਨੀਆ ‘ਚ ਸਭ ਤੋਂ ਲੰਬੇ ਵਾਲਾਂ ਵਾਲੀ ਮੁਟਿਆਰ

TeamGlobalPunjab
2 Min Read

ਮੋਡਾਸਾ: ਦੁਨੀਆ ਵਿੱਚ ਸਭ ਤੋਂ ਲੰਬੇ ਵਾਲਾਂ ਵਾਲੀ ਮੁਟਿਆਰ ਨੇ ਲਗਾਤਾਰ ਪਿਛਲੇ ਦੋ ਸਾਲ ਤੋਂ ਗਿਨੀਜ਼ ਵਰਲਡ ਰਿਕਾਰਡ ਆਪਣੇ ਨਾਮ ਰੱਖਿਆ ਹੋਇਆ ਹੈ। 16 ਅਗਸਤ 2002 ਨੂੰ ਜਨਮੀ ਨੀਲਾਂਸ਼ੀ ਦਾ ਨਾਮ ਪਹਿਲੀ ਵਾਰ ਨਵੰਬਰ 2018 ਵਿੱਚ ਗਿਨੀਜ਼ ਬੁੱਕ ਨੇ ਦਰਜ ਕੀਤਾ। ਉਦੋਂ ਇਟਲੀ ‘ਚ ਇੱਕ ਪ੍ਰੋਗਰਾਮ ਦੌਰਾਨ ਉਨ੍ਹਾਂ ਦੇ ਵਾਲਾਂ ਦੀ ਲੰਬਾਈ 170.5 ਸੈਂਟੀਮੀਟਰ ਯਾਨੀ ਪੰਜ ਫੁੱਟ ਸੱਤ ਇੰਚ ਮਾਪੀ ਗਈ ਸੀ।

ਉਨ੍ਹਾਂ ਨੇ ਅਰਜੇਨਟੀਨਾ ਦੀ ਇੱਕ ਲੜਕੀ ਦਾ ਰਿਕਾਰਡ ਤੋੜਦੇ ਹੋਏ ਇਹ ਨਾਮ ਹਾਸਲ ਕੀਤਾ ਸੀ। ਬਾਅਦ ਵਿੱਚ ਉਨ੍ਹਾਂ ਨੇ ਆਪਣਾ ਹੀ ਰਿਕਾਰਡ ਤੋੜ ਦਿੱਤਾ ਜਦੋਂ ਉਨ੍ਹਾਂ ਨੇ 190 ਸੈ.ਮੀ ਯਾਨੀ ਛੇ ਫੁੱਟ 2 . 8 ਈਂਚ ਦੀ ਵਧੀ ਹੋਈ ਲੰਮਾਈ ਦੇ ਨਾਲ ਦੁਬਾਰਾ ਆਪਣਾ ਨਾਮ ਗਿਨੀਜ਼ ਬੁੱਕ ਵਿੱਚ ਦਰਜ ਕਰਵਾਇਆ।

ਨਿਲਾਸ਼ੀ ਨੇ ਦੱਸਿਆ ਕਿ ਜਦੋਂ ਉਹ 6 ਸਾਲ ਦੀ ਸੀ ਤਾਂ ਇੱਕ ਬਿਊਟੀਸ਼ਨ ਨੇ ਉਨ੍ਹਾਂ ਦੇ ਵਾਲ ਬਹੁਤ ਛੋਟੇ ਕਰ ਦਿੱਤੇ ਸਨ। ਪਰ ਉਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਵਾਲ ਨਹੀਂ ਕਟਵਾਏ। ਨਿਲਾਂਸ਼ੀ ਕਹਿੰਦੀ ਹੈ, “ਮੈਂ ਜਿੱਥੇ ਵੀ ਜਾਂਦੀ ਹਾਂ ਲੋਕ ਮੇਰੇ ਨਾਲ ਸੈਲਫੀ ਕਲਿੱਕ ਕਰਨਾ ਚਾਹੁੰਦੇ ਹਨ। ਗਿੰਨੀਜ਼ ਵਰਲਡ ਰਿਕਾਰਡ ‘ਚ ਫਿਰ ਤੋਂ ਨਾਂਅ ਦਰਜ ਕਰਵਾਉਣ ਵਾਲੀ ਨਿਲਾਸ਼ੀ ਨੇ ਟੀਨੇਜਰ ਕੈਟੇਗਰੀ ‘ਚ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ।

ਨਿਲਾਸ਼ੀ ਦੀ ਮਾਂ ਦਾ ਕਹਿਣਾ ਹੈ ਕਿ ਉਹ ਨਿਲਾਸ਼ੀ ਦੇ ਵਾਲਾਂ ਲਈ ਜ਼ਿਆਦਾ ਕਾਸਮੈਟਿਕ ਦੀ ਵਰਤੋਂ ਨਹੀਂ ਕਰਦੇ। ਉਹ ਹਫਤੇ ‘ਚ ਸਿਰਫ ਇਕ ਵਾਰ ਵਾਲ ਧੋਂਦੀ ਹੈ ਤੇ ਉਸ ਤੋਂ ਬਾਅਦ ਉਸ ਨੂੰ ਤੇਲ ਲਗਾਉਂਦੀ ਹੈ। ਨੀਲਾਂਸ਼ੀ ਪਟੇਲ ਇਸ ਨੂੰ ਆਪਣੇ ਲਈ ਲੱਕੀ ਚਾਰਮ ਮੰਨਦੀ ਹੈ।

Share This Article
Leave a Comment