ਸੋਨੀਪਤ : ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਪ੍ਰਦਰਸ਼ਨ ਸਥਾਨ ਦੇ ਨੇੜੇ ਸ਼ੁੱਕਰਵਾਰ ਨੂੰ ਇਕ ਨੌਜਵਾਨ ਦਾ ਵੱਢ-ਟੁੱਕ ਕੇ ਕਤਲ ਕਰ ਦਿੱਤਾ ਗਿਆ ਸੀ । ਇਸ ਕਤਲ ਦੀ ਪੂਰੀ ਜ਼ਿੰਮੇਵਾਰੀ ਨਿਹੰਗ ਸਰਬਜੀਤ ਸਿੰਘ ਨੇ ਲੈ ਲਈ ਹੈ ਅਤੇ ਆਤਮਸਮਰਪਣ ਕਰ ਦਿੱਤਾ ਹੈ। ਹਰਿਆਣਾ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਕੁੰਡਲੀ ਥਾਣੇ ਦੀ ਪੁਲਿਸ ਟੀਮ ਸ਼ੁੱਕਰਵਾਰ ਸ਼ਾਮ 6 ਵਜੇ ਸਿੰਘੂ ਸਰਹੱਦ ‘ਤੇ ਨਿਹੰਗਾਂ ਦੇ ਡੇਰੇ ‘ਤੇ ਪਹੁੰਚੀ। ਸੋਨੀਪਤ ਦੇ ਡੀਐਸਪੀ ਵਰਿੰਦਰ ਰਾਓ ਦੀ ਅਗਵਾਈ ਵਾਲੀ ਇਸ ਟੀਮ ਦੇ ਕੁਝ ਮੈਂਬਰ ਸਿੱਧੇ ਨਿਹੰਗਾਂ ਨਾਲ ਉਨ੍ਹਾਂ ਦੇ ਪੰਡਾਲ ਵਿੱਚ ਚਲੇ ਗਏ, ਜਦੋਂ ਕਿ ਬਾਕੀ ਪੁਲਿਸ ਵਾਲੇ ਪੰਡਾਲ ਦੇ ਬਾਹਰ ਖੜ੍ਹੇ ਸਨ।
ਸੋਨੀਪਤ ਸੀਆਈਏ ਦੇ ਇੰਚਾਰਜ ਯੋਗਿੰਦਰ ਯਾਦਵ ਨੂੰ ਵੀ ਇਸ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਨਿਹੰਗਾਂ ਦੇ ਡੇਰੇ ਵਿੱਚ, ਸਰਬਜੀਤ ਸਿੰਘ ਨਾਂ ਦੇ ਇੱਕ ਨਿਹੰਗ ਨੇ ਪੁਲਿਸ ਟੀਮ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਸ਼ੁੱਕਰਵਾਰ ਸਵੇਰੇ ਕਰੀਬ 3.30 ਵਜੇ ਸਿੰਘੂ ਬਾਰਡਰ ‘ਤੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ।