ਮੋਹਾਲੀ : ਸੂਬੇ ਅੰਦਰ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਜਿਸ ਦੇ ਚੱਲਦਿਆਂ ਕਈ ਜ਼ਿਲ੍ਹਿਆਂ ਦੇ ਵਿੱਚ ਨਾਈਟ ਕਰਫ਼ਿਊ ਲਗਾ ਦਿੱਤਾ ਗਿਆ ਹੈ । ਇਸੇ ਲੜੀ ਤਹਿਤ ਹੁਣ ਮੁਹਾਲੀ ਵਿੱਚ ਵੀ ਨਾਈਟ ਕਰਫਿਉ ਲਗਾ ਦਿੱਤਾ ਗਿਆ ਹੈ। ਜਿਕਰ ਏ ਖਾਸ ਹੈ ਕਿ ਇਸ ਤੋ ਪਹਿਲਾਂ ਜਲੰਧਰ ਅਤੇ ਪਟਿਆਲਾ ਵਿੱਚ ਵੀ ਨਾਈਟ ਕਰਫਿਊ ਲਾਇਆ ਗਿਆ ਸੀ। ਬੀਤੇ ਦਿਨੀ ਹੋਈ ਮੀਟਿੰਗ ਦੌਰਾਨ ਮੁੱਖ ਮੰਤਰੀ ਵਲੋਂ ਡਿਪਟੀ ਕਮਿਸ਼ਨਰਾਂ ਨੂੰ ਅਧਿਕਾਰ ਦਿੱਤੇ ਗਏ ਸਨ ਕਿ ਉਹ ਵਧ ਰਹੇ ਕੇਸਾਂ ਨੂੰ ਦੇਖਦਿਆਂ ਨਾਈਟ ਕਰਫਿਉ ਲਗਾ ਸਕਦੇ ਹਨ।
ਇਸ ਤੋਂ ਇਲਾਵਾ ਫਤਿਹਗੜ੍ਹ ਸਾਹਿਬ ‘ਚ ਵੀ ਏ ਐਸ ਆਈ ਅਮ੍ਰਿਤ ਕੌਰ ਗਿੱਲ ਵਲੋਂ ਵੀ ਨਾਈਟ ਕਰਫਿਉ ਲਗਾ ਦਿੱਤਾ ਗਿਆ ਹੈ। ਇੱਥੇ ਰਾਤ 11 ਵਜੇ ਤੋਂ ਸਵੇਰ 5 ਵਜੇ ਤਕ ਕਰਫਿਉ ਰਹੇਗਾ ।